ਡੋਨਾਲਡ ਟਰੰਪ ਨੂੰ SC ਤੋਂ ਝਟਕਾ, ਟੈਕਸ ਰਿਕਾਰਡ ਮਾਮਲੇ ਦੀ ਜਾਂਚ ''ਤੇ ਰੋਕ ਤੋਂ ਇਨਕਾਰ

02/24/2021 1:52:16 AM

ਵਾਸ਼ਿੰਗਟਨ-ਅਮਰੀਕਾ 'ਚ ਸੁਪਰੀਮ ਕੋਰਟ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਵਿਰੁੱਧ ਟੈਕਸ ਰਿਕਾਰਡ ਮਾਮਲੇ ਦੀ ਜਾਂਚ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦੇ ਸੋਮਵਾਰ ਦੇ ਹੁਕਮ ਨਾਲ ਲੰਬੀ ਲੜਾਈ ਖਤਮ ਹੋ ਗਈ। ਇਸ ਤੋਂ ਪਹਿਲਾਂ ਅਦਾਲਤ 'ਚ ਮਾਮਲੇ 'ਤੇ ਲੰਬੇ ਸਮੇਂ ਤੱਕ ਸੁਣਵਾਈ ਹੋਈ ਸੀ। ਵਕੀਲ ਵੱਲੋਂ ਕੀਤੀ ਜਾ ਰਹੀ ਹੀ ਅਪਰਾਧਿਰਕ ਜਾਂਚ ਕਾਰਣ ਟਰੰਪ ਦੇ ਟੈਕਸ ਸੰਬੰਧੀ ਰਿਕਾਰਡ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ -ਬਾਈਡੇਨ ਪ੍ਰਸ਼ਾਸਨ ਨੇ ਟਰੰਪ ਦੇ ਸਮੇਂ ਲਾਗੂ ਨਾਗਰਿਕਤਾ ਪ੍ਰੀਖਿਆ ਦੀ ਨੀਤੀ 'ਚ ਕੀਤਾ ਬਦਲਾਅ

ਹਾਲਾਂਕਿ ਅਦਾਲਤ ਦੇ ਹੁਕਮ ਟਰੰਪ ਲਈ ਝਟਕਾ ਹਨ ਕਿਉਂਕਿ ਉਹ ਆਪਣੇ ਟੈਕਸ ਰਿਕਾਰਡ ਨੂੰ ਗੁਪਤ ਰੱਖਣ ਲਈ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਸਨ। ਇਕ ਬਿਆਨ 'ਚ ਟਰੰਪ ਨੇ ਵਕੀਲਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸੁਪਰੀਮ ਕੋਰਟ ਨੂੰ 'ਇਸ ਸ਼ੱਕੀ ਮੁਹਿੰਮ' 'ਚ ਸ਼ਾਮਲ ਨਹੀਂ ਹੋਣ ਚਾਹੀਦਾ ਸੀ ਪਰ ਉਸ ਨੇ ਅਜਿਹਾ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਡੈਮੋਕ੍ਰੇਟਿਕ ਪਾਰਟੀ ਵੱਲੋਂ ਸ਼ੁਰੂ ਕਰਵਾਈ ਗਈ ਜਾਂਚ ਪੂਰੀ ਤਰ੍ਹਾਂ ਨਾਲ ਰਾਜਨੀਤੀ ਨਾਲ ਪ੍ਰੇਰਿਤ ਹੈ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸ਼ਾਸਨ ਵਾਲੇ ਸੂਬੇ ਨਿਊਯਾਰਕ ਸਿਟੀ 'ਚ ਇਸ ਦੀ ਸੁਣਵਾਈ ਹੋ ਰਹੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਹੁਕਮ ਦੇਣ ਤੋਂ ਪਹਿਲਾਂ ਕਈ ਮਹੀਨੇ ਤੱਕ ਇੰਤਜ਼ਾਰ ਕੀਤਾ। 

ਇਹ ਵੀ ਪੜ੍ਹੋ -ਬ੍ਰਿਟਿਸ਼ ਮਹਾਰਾਣੀ ਦੇ ਰਿਸ਼ਤੇਦਾਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 10 ਮਹੀਨੇ ਦੀ ਕੈਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News