ਅਮਰੀਕਾ ''ਚ ਸਿੱਖ ਭਾਈਚਾਰੇ ਵੱਲੋਂ ਕਿਸਾਨਾਂ ਦੇ ਹੱਕ ''ਚ ਵਿਸ਼ਾਲ ਰੈਲੀ ਆਯੋਜਿਤ (ਤਸਵੀਰਾਂ)

12/22/2020 6:03:17 PM

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਕੈਨੇਕਟੀਕਟ ਦੇ ਸਮੂਹ ਸਿੱਖ ਭਾਈਚਾਰੇ ਵੱਲੋਂ ਕੈਨੇਕਟੀਕਟ ਵਿੱਚ ਪਹਿਲੀ ਵਾਰ ਇੱਨੇ ਵੱਡੇ ਇਕੱਠ ਨੇ ਕਿਸਾਨਾਂ ਦੇ ਹੱਕ ਵਿੱਚ ਵੱਡੀ ਕਾਰ ਰੈਲੀ ਕੱਢੀ।

ਜਿਸ ਵਿੱਚ ਹਜ਼ਾਰਾਂ ਕਾਰਾਂ ਦਾ ਕਾਫ਼ਲਾ ਹਾਰਡਫੋਰਡ ਕੈਨੇਕਟੀਕਟ ਦੀ ਰਾਜਧਾਨੀ ਵਿੱਚ ਸਟੇਟ ਅਸੈਬਲੀ ਦੇ ਸਾਹਮਣੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਪੂਰੇ ਜੋਸ਼ ਨਾਲ ਨਾਹਰੇ ਲਾਉਂਦਾ ਹੋਇਆ ਨਿਕਲਿਆ।

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਮੋਦੀ ਨੂੰ 'ਲੀਜ਼ਨ ਆਫ ਮੈਰਿਟ' ਪੁਰਸਕਾਰ ਨਾਲ ਕੀਤਾ ਸਨਮਾਨਿਤ

ਵੱਡੀ ਗਿਣਤੀ ਦੇ ਇਸ ਇਕੱਠ ਨੇ ਕਿਸਾਨ ਏਕਤਾ ਅਤੇ ਖਾਲਸਾਈ ਨਿਸ਼ਾਨਾਂ ਨੇ ਭਾਰਤੀ ਝੂਠੇ ਮਖੋਟੇ ਨੂੰ ਪੂਰੀ ਤਰਾਂ ਬੇਨਕਾਬ ਅਤੇ ਨੰਗਿਆਂ ਕੀਤਾ ਹੈ। ਕੈਨੇਕਟੀਕਟ ਦੀਆ ਸਮੂਹ ਸੰਗਤਾਂ ਵੱਲੋਂ ਭਾਰਤੀ ਸਰਕਾਰ ਨੂੰ ਲਲਕਾਰ ਪਾਉਂਦੀ ਇਹ ਅੱਜ ਤੱਕ ਦੀ ਕੈਨੇਕਟੀਕਟ ਸਟੇਟ ਵਿੱਚ ਵੱਡੀ ਰੈਲੀ ਦੱਸੀ ਜਾ ਰਹੀ ਹੈ ਜਿਸ ਨੂੰ ਅਮਰੀਕਨ ਮੀਡੀਆ ਵੱਲੋਂ ਵੀ ਵੱਡੇ ਪੱਧਰ ਤੇ ਤਰਜੀਹ ਦਿੱਤੀ ਗਈ।

ਨੋਟ- ਅਮਰੀਕਾ 'ਚ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕੱਢੀ ਗਈ ਵਿਸ਼ਾਲ ਕਾਰ ਰੈਲੀ, ਖਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana