UNESCO ਤੋਂ ਵੱਖ ਹੋਇਆ ਅਮਰੀਕਾ

10/12/2017 11:41:54 PM

ਵਾਸ਼ਿੰਗਟਨ— ਅਮਰੀਕਾ ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਤੇ ਵਿਦਿਅਕ ਏਜੰਸੀ-ਯੂਨੇਸਕੋ ਤੋਂ 31 ਦਸੰਬਰ ਨੂੰ ਬਾਹਰ ਹੋ ਰਿਹਾ ਹੈ। ਇਸ ਦਾ ਐਲਾਨ ਅਮਰੀਕੀ ਵਿਦੇਸ਼ ਵਿਭਾਗ ਨੇ ਵੀਰਵਾਰ ਨੂੰ ਜਾਰੀ ਰਿਪੋਰਟ 'ਚ ਕੀਤਾ। ਵਿਭਾਗ ਨੇ ਕਿਹਾ ਕਿ ਇਹ ਜਲਦਬਾਜੀ 'ਚ ਲਿਆ ਹੋਇਆ ਫੈਸਲਾ ਨਹੀਂ ਹੈ ਤੇ ਇਹ ਯੂਨੇਸਕੋ 'ਚ ਵਧਦਾ ਹੋਇਆ ਬਕਾਇਆ, ਸੰਗਠਨ 'ਚ ਬੁਨਿਆਦੀ ਸੁਧਾਰ ਦੀ ਲੋੜ ਤੇ ਯੂਨੇਸਕੋ 'ਚ ਇਜ਼ਰਾਇਲ ਵਿਰੋਧੀ ਪੱਖਪਾਤ ਪ੍ਰਤੀ ਅਮਰੀਕੀ ਚਿੰਤਾਵਾਂ ਨੂੰ ਜ਼ਾਹਿਰ ਕਰਦਾ ਹੈ।  
ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਆਪਣੇ ਵਿਚਾਰ, ਨਜ਼ਰੀਏ ਤੇ ਵਿਸ਼ੇਸ਼ਤਾ ਸੰਬੰਧੀ ਯੋਗਦਾਨ ਦੇਣ ਲਈ ਗੈਰ-ਮੈਂਬਰ ਨਿਗਰਾਨ ਹੋਣ ਦੇ ਨਾਤੇ ਇਸ ਸੰਗਠਨ ਨਾਲ ਜੁੜੇ ਰਹਿਣ ਦਾ ਚਾਹਵਾਨ ਹੈ।