ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ ਸ਼ੁਰੂ, ਅਮਰੀਕਾ ਨੇ ਭਾਰਤ ਨੂੰ ਭੇਜੇ ਪ੍ਰਮਾਣੂ ਮਿਜ਼ਾਈਲਾਂ ਨਾਲ ਲੈਸ ਦੋ ਹਥਿਆਰ

10/11/2020 2:26:45 AM

ਨਵੀਂ ਦਿੱਲੀ-ਪੂਰਬੀ ਲੱਦਾਖ ’ਚ ਚੀਨ ਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਅਮਰੀਕਾ ਨੇ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ’ਚ ਆਪਣੀ ਕਮਰ ਕੱਸ ਲਈ ਹੈ। ਅਮਰੀਕਾ ਨੇ ਚੀਨੀ ਨੇਵੀ ਦੀ ਵਧਦੀ ਚੁਣੌਤੀ ਨਾਲ ਨਜਿੱਠਣ ਲਈ ਹਿੰਦਾ ਮਹਾਸਾਗਰ ’ਚ ਆਪਣੇ ਦੋ ਸਭ ਤੋਂ ਘਾਤਕ ਹਥਿਆਰ ਭੇਜੇ ਹਨ। ਇਹ ਹਥਿਆਰ ਇੰਨੇ ਖਤਰਨਾਕ ਹਨ ਕਿ ਮਿੰਟਾਂ ’ਚ ਹੀ ਕਿਸੇ ਵੀ ਦੇਸ਼ ਨੂੰ ਤਬਾਹ ਕਰ ਦੇਣ। ਅਮਰੀਕਾ ਵੱਲੋਂ ਭੇਜੇ ਗਏ ਇਹ ਦੋਵਾਂ ਘਾਤਕ ਹਥਿਆਰ ਭਾਰਤ ਦੀ ਰੱਖਿਆ ’ਚ ਤਾਇਨਾਤ ਕੀਤਾ ਗਏ ਹਨ। ਹਿੰਦ ਮਹਾਸਾਗਰ ’ਚ ਚੀਨ ਆਪਣੀ ਪੈਠ ਬਣਾਉਣਾ ਚਾਹੁੰਦਾ ਹੈ ਜਿਸ ਦਾ ਜਵਾਬ ਅਮਰੀਕਾ ਅਤੇ ਭਾਰਤ ਹੁਣ ਮਿਲ ਕੇ ਦੇ ਰਹੇ ਹਨ।

ਦੱਸ ਦੇਈਏ ਕਿ ਅਮਰੀਕਾ ਨੇ ਚੀਨ ਨੂੰ ਸਬਕ ਸਿਖਾਉਣ ਅਤੇ ਭਾਰਤ ਦੀ ਤਾਕਤ ਵਧਾਉਣ ਲਈ ਜਿਨ੍ਹਾਂ ਦੋ ਹਥਿਆਰਾਂ ਨੂੰ ਭੇਜਿਆ ਹੈ ਉਨ੍ਹਾਂ ਦੇ ਨਾਂ ਹੀ ਓਹੀਓ ਕਲਾਸ ਦੀ ਕਰੂਜ਼ ਮਿਜ਼ਾਈਲ ਸਬਮਰੀਨ ਯੂ.ਐੱਸ.ਐੱਸ. ਜਾਰਜੀਆ ਅਤੇ ਏਅਰ¬ਕ੍ਰਾਫਟ ਕੈਰੀਅਰ ਯੂ.ਐੱਸ.ਐÎਸ. ਰੋਨਾਲਡ ਰੀਗਨ। ਇਹ ਦੋਵੇਂ ਹੀ ਪਣਡੁੱਬੀ ਪ੍ਰਮਾਣੂ ਮਿਜ਼ਾਈਲਾਂ ਨਾਲ ਲੈਸ ਹਨ। ਅਮਰੀਕਾ ਦੀ ਫੋਰਬਸ ਪੱਤਰਿਕਾ ’ਚ ਰੱਖਿਆ ਮਾਮਲਿਆਂ ਦੇ ਮਾਹਰ ਐੱਚ.ਆਈ. ਸਟਨ ਨੇ ਸੈਟਲਾਈਟ ਤਸਵੀਰਾਂ ਦੇ ਆਧਾਰ ’ਤੇ ਖੁਲਾਸਾ ਕੀਤਾ ਕਿ ਅਮਰੀਕਾ ਨੇਵੀ ਦੀ ਸਭ ਤੋਂ ਘਾਤਕ ਪਣਡੁੱਬੀਆਂ ’ਚੋਂ ਇਕ ਯੂ.ਐੱਸ.ਐੱਸ. ਜਾਰਜੀਆ ਹਿੰਦ ਮਹਾਸਾਗਰ ’ਚ ਸਥਿਤ ਯੂ.ਐੱਸ. ਨੇਵਲ ਬੇਸ ਡਿਆਗੋ ਗਾਰਸੀਆ ’ਚ 4 ਦਿਨਾਂ ਤੱਕ ਰਹੀ। ਅਜੇ ਤੱਕ ਦੀ ਖਬਰ ਮੁਤਾਬਕ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀ ਇਹ ਸਬਰਮੀਨ 25 ਸਤੰਬਰ ਨੂੰ ਡਿਆਗੋ ਗਾਰਸੀਆ ਪਹੁੰਚੀ ਸੀ।

ਅਜਿਹਾ ਅਨੁਮਾਨ ਸੀ ਕਿ ਇਥੇ ਸਬਰਮੀਨ ਦੇ ਚਾਲਕ ਦਲ ਨੂੰ ਬਦਲਿਆ ਗਿਆ। ਓਹੀਓ ਸ਼੍ਰੇਣੀ ਦੀ ਇਸ ਸਬਮਰੀਨ ਨੂੰ ਅਮਰੀਕਾ ਦੀ ਸਭ ਤੋਂ ਵੱਡੀ ਪਣਡੁੱਬੀ ਮੰਨਿਆ ਜਾਂਦਾ ਹੈ। ਕਰੀਬ 560 ਫੁੱਟ ਲੰਬੀ ਇਹ ਪ੍ਰਮਾਣੂ ਪਣਡੁੱਬੀ ਏਟਮ ਬੰਬ ਨੂੰ ਲੈ ਜਾਣ ’ਚ ਸਮਰਥ ਕਈ ਮਿਜ਼ਾਈਲਾਂ ਨਾਲ ਲੈਸ ਹੈ। ਦੱਸ ਦੇਈਏ ਕਿ ਅਮਰੀਕਾ ਨੇ ਭਾਰਤ ਦੀ ਸਰਹੱਦ ਤੋਂ ਕੁਝ ਹੀ ਦੂਰ ’ਤੇ ਸਥਿਤ ਡਿਆਗੋ ਗਾਰਸੀਆ ’ਚ ਆਪਣੀ ਸਭ ਤੋਂ ਘਾਤਕ ਪਣਡੁੱਬੀ ਨੂੰ ਤਾਇਨਾਤ ਕਰ ਚੀਨ ਨੂੰ ਦੱਸ ਦਿੱਤਾ ਹੈ ਕਿ ਜੇਕਰ ਉਸ ਨੇ ਭਾਰਤ ਨੂੰ ਅੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ’ਤੇ ਹਮਲਾ ਕਰਨ ਤੋਂ ਪਿਛੇ ਨਹੀਂ ਹਟੇਗਾ।


Karan Kumar

Content Editor

Related News