ਵਿਗਿਆਨੀਆਂ ਦਾ ਖੁਲਾਸਾ- ''ਦਿਲ ਦੇ ਅੰਦਰ ਵੀ ਹੁੰਦਾ ਹੈ ਦਿਮਾਗ'', ਬਣਾਇਆ 3ਡੀ ਨਕਸ਼ਾ

06/09/2020 7:00:35 PM

ਵਾਸ਼ਿੰਗਟਨ (ਬਿਊਰੋ): ਮਨੁੱਖੀ ਸਰੀਰ ਕਈ ਰਹੱਸਾਂ ਨਾਲ ਭਰਪੂਰ ਹੈ। ਵਿਗਿਆਨੀ ਦਿਨ-ਰਾਤ ਇਹਨਾਂ ਰਹੱਸਾਂ ਬਾਰੇ ਅਧਿਐਨ ਕਰ ਰਹੇ ਹਨ। ਇਕ ਅਧਿਐਨ ਵਿਚ ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਦਿਲ ਦਾ ਆਪਣਾ ਦਿਮਾਗ ਹੁੰਦਾ ਹੈ। ਇਹ ਸੱਚ ਹੈ। ਇਸ ਗੱਲ ਦੀ ਪੁਸ਼ਟੀ ਕਰਨ ਲਈ ਵਿਗਿਆਨੀਆਂ ਨੇ ਦਿਸ ਦਾ 3ਡੀ ਨਕਸ਼ਾ ਬਣਾਇਆ ਹੈ। ਇਸ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਦਿਲ ਦੇ ਅੰਦਰ ਉਸ ਦਾ ਆਪਣਾ ਇਕ ਛੋਟਾ ਜਿਹਾ ਦਿਮਾਗ ਹੁੰਦਾ ਹੈ। ਇਹ ਦਿਮਾਗ ਸਿਰਫ ਅਤੇ ਸਿਰਫ ਦਿਲ ਦੇ ਲਈ ਕੰਮ ਕਰਦਾ ਹੈ। 

PunjabKesari

ਦਿਲ ਦੇ ਅੰਦਰ ਮੌਜੂਦ ਇਸ ਦਿਮਾਗ ਨੂੰ ਇੰਟ੍ਰਾਕਾਰਡੀਏਕ ਨਰਵਸ ਸਿਸਟਮ (Intracardiac Nervous System-ICN) ਕਹਿੰਦੇ ਹਨ। ਇਹ ਦਿਲ ਦਾ ਬਿਗ ਬੌਸ ਹੁੰਦਾ ਹੈ। ਮਤਲਬ ਇਹ ਜੋ ਕਹਿੰਦਾ ਹੈ ਦਿਲ ਉਹੀ ਕਰਦਾ ਹੈ। ਇਹ ਦਿਲ ਦੇ ਅੰਦਰ ਦੀ ਸੰਚਾਰ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਵਿਚ ਮਦਦ ਕਰਦਾ ਹੈ। ਇਹ ਨਰਵਸ ਸਿਸਟਮ ਦਿਲ ਨੂੰ ਸਿਹਤਮੰਦ ਰੱਖਦਾ ਹੈ ਤਾ ਜੋ ਉਹ ਸਹੀ ਢੰਗ ਨਾਲ ਕੰਮ ਕਰਸਕੇ। ਕਦੋਂ ਕਿੰਨਾ ਖੂਨ ਸਪਲਾਈ ਕਰਨਾ ਹੈ ਇਹ ਸਭ ਕੁਝ ਉਹ ਦਿਲ ਨੂੰ ਦੱਸਦਾ ਹੈ। ਇਸੇ ਦਿਮਾਗ ਦੇ ਕਾਰਨ ਦਿਲ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। 

PunjabKesari

ਫਿਲਾਡੇਲਫੀਆ ਸਥਿਤ ਥਾਮਸ ਜੈਫਰਸਨ ਯੂਨੀਵਰਸਿਟੀ ਦੇ ਬਾਇਓਲੌਜੀਸਟ ਜੇਮਸ ਸ਼ਾਬਰ ਅਤੇ ਉਹਨਾਂ ਦੀ ਟੀਮ ਨੇ ਚੂਹਿਆਂ ਦੇ ਦਿਲ ਦਾ ਅਧਿਐਨ ਕੀਤਾ। ਇਸ ਦੇ ਬਾਅਦ ਦਿਲ ਦੀ ਨਾਈਫ ਏਜ ਸਕੈਨਿੰਗ ਮਾਈਕ੍ਰੋਸਕੋਪੀ ਨਾਲ ਦਿਲ ਦੀਆਂ ਵਿਸਥਾਰਪੂਰਵਕ ਤਸਵੀਰਾਂ ਲਈਆਂ। ਫਿਰ ਇਹਨਾਂ ਤਸਵੀਰਾਂ ਦੀ ਮਦਦ ਨਾਲ ਦਿਲ ਦਾ ਥ੍ਰੀਡੀ ਮੈਪ ਬਣਾਇਆ। ਇਸ ਥ੍ਰੀਡੀ ਮੈਪ ਵਿਚ ਦਿਲ ਦੇ ਸਾਰੇ ਹਿੱਸੇ ਸਾਫ-ਸਾਫ ਦੇਖੇ ਜਾ ਸਕਦੇ ਹਨ। ਹਰੇਕ ਨਾੜੀ ਅਤੇ ਅੰਗ। 

PunjabKesari

ਇੱਥੇ ਹੀ ਪੀਲੇ ਰੰਗ ਵਿਚ ਦਿਲ ਦਾ ਦਿਮਾਗ ਦੇਖਿਆ ਜਾ ਸਕਦਾ ਹੈ। ਜੇਮਸ ਸ਼ਾਬਰ ਕਹਿੰਦੇ ਹਨ ਕਿ ਇਸ ਨਕਸ਼ੇ ਦੀ ਬਦੌਲਤ ਅਸੀਂ ਇਹ ਪਤਾ ਕਰ ਪਾਵਾਂਗੇ ਕਿ ਦਿਲ ਦੀਆਂ ਬੀਮਾਰੀਆਂ ਸਰੀਰ ਦੇ ਕਿਹੜੇ ਹਿੱਸੇ ਨੂੰ ਕਿੰਨਾ ਪ੍ਰਭਾਵਿਤ ਕਰਦੀਆਂ ਹਨ। ਅਸੀਂ ਉਹਨਾਂ ਦਾ ਸਹੀ ਢੰਗ ਨਾਲ ਇਲਾਜ ਕਰ ਪਾਵਾਂਗੇ। ਜੇਮਸ ਨੇ ਦੱਸਿਆ ਕਿ ਦਿਲ ਦਾ ਦਿਮਾਗ ਦਿਲ ਦੇ ਉੱਪਰ ਹਿੱਸੇ ਵਿਚ ਖੱਬੇ ਪਾਸੇ ਹੁੰਦਾ ਹੈ। ਇੱਥੋਂ ਹੀ ਦਿਲ ਦੀਆਂ ਸੱਜੇ ਅਤੇ ਖੱਬੇ ਹਿੱਸੇ ਦੀਆਂ ਨਾੜੀਆਂ ਨੂੰ ਕਮਾਂਡ ਭੇਜੀਆਂ ਜਾਂਦੀਆਂ ਹਨ। ਦਿਲ ਦੇ ਖੱਬੇ ਹਿੱਸੇ ਵਿਚ ਦਿਮਾਗ ਵਾਲੇ ਨਿਉਰਾਨਸ ਵੱਧ ਹੁੰਦੇ ਹਨ।ਇੱਥੋਂ ਹੀ ਉਹ ਆਪਣਾ ਕੰਮ ਕਰਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਸਿੱਖ ਭਾਈਚਾਰਾ ਵਿਰੋਧ ਜਾਂ ਮਹਾਮਾਰੀ ਦੌਰਾਨ ਵੀ ਕਰ ਰਿਹੈ ਲੋੜਵੰਦਾਂ ਦੀ ਮਦਦ

ਹੁਣ ਜੇਮਸ ਦੀ ਟੀਮ ਇਹ ਪਤਾ ਕਰ ਰਹੀ ਹੈ ਕਿ ਜਿੰਨੇ ਪੀਲੇ ਰੰਗ ਦੇ ਨਿਊਰਾਨਸ ਦਿਖਾਈ ਦਿੱਤੇ ਹਨ ਕੀ ਉਹ ਸਾਰੇ ਵੱਖ-ਵੱਖ ਕੰਮ ਕਰਦੇ ਹਨ ਜਾਂ ਫਿਰ ਇਕੱਠੇ ਹੀ ਕੰਮ ਕਰਦੇ ਹਨ। ਜੇਸਮ ਸ਼ਾਬਰ ਨੇ ਦੱਸਿਆ ਕਿ ਉਹਨਾਂ ਦੀ ਇਰ ਰਿਪੋਰਟ ਆਈਸਾਈਂਸ ਵਿਚ 26 ਮਈ ਨੂੰ ਪ੍ਰਕਾਸ਼ਿਤ ਹੋਈ ਸੀ। ਇਹ ਨਕਸ਼ਾ ਨਿਊਰੋਲੌਜੀ ਅਤੇ ਕਾਰਡੀਓਲੌਜੀ ਦੇ ਵਿਚ ਇਕ ਪੁਲ ਦਾ ਕੰਮ ਕਰੇਗਾ।ਇਸ ਦੀ ਮਦਦ ਨਾਲ ਦੁਨੀਆ ਭਰ ਦੇ ਡਾਕਟਰ ਅਤੇ ਵਿਗਿਆਨੀ ਦਿਲ ਸੰਬੰਧੀ ਬੀਮਾਰੀਆਂ ਦਾ ਇਲਾਜ ਲੱਭ ਪਾਉਣਗੇ।


Vandana

Content Editor

Related News