ਫਲੋਰੀਡਾ 'ਚ 50 ਸਾਲ ਬਾਅਦ ਦਿੱਸਿਆ ਸਤਰੰਗੀ ਸੱਪ, ਤਸਵੀਰਾਂ ਵਾਇਰਲ

02/27/2020 3:40:59 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਸੂਬੇ ਫਲੋਰੀਡਾ ਵਿਚ ਸਤਰੰਗੀ ਸੱਪ ਮਿਲਣ ਨਾਲ ਲੋਕ ਕਾਫੀ ਉਤਸ਼ਾਹਿਤ ਹਨ। ਉਂਝ ਸਤਰੰਗੀ ਸੱਪ ਧਰਤੀ 'ਤੇ ਪਹਿਲਾਂ ਤੋਂ ਮੌਜੂਦ ਹਨ ਪਰ ਫਲੋਰੀਡਾ ਸੂਬੇ ਦੇ ਇਕ ਖੇਤਰ ਵਿਚ ਇਹ 50 ਸਾਲ ਬਾਅਦ ਦੇਖਿਆ ਗਿਆ ਹੈ। ਇਹ ਰੰਗੀਨ ਸੱਪ ਫਲੋਰੀਡਾ ਦੇ ਜੰਗਲਾਂ ਵਿਚ ਪਿਛਲੇ ਹਫਤੇ ਮਿਲਿਆ। ਇਸ ਦਾ ਮਿਲਣਾ ਇਸ ਲਈ ਖਾਸ ਹੈ ਕਿਉਂਕਿ ਪਿਛਲੇ 50 ਸਾਲਾਂ ਵਿਚ ਅਜਿਹਾ ਸੱਪ ਪਹਿਲੀ ਵਾਰ ਇਸ ਇਲਾਕੇ ਵਿਚ ਦੇਖਿਆ ਗਿਆ। ਜੰਗਲਾਂ ਵਿਚ ਟਰੈਕਿੰਗ 'ਤੇ ਨਿਕਲੀ ਟ੍ਰੇਸੀ ਨੂੰ ਇਹ ਸੱਪ ਦਿੱਸਿਆ ਸੀ। 

ਮਿਲੀ ਜਾਣਕਾਰੀ ਦੇ ਮੁਤਾਬਕ ਸੱਪ 4 ਫੁੱਟ ਲੰਬਾ ਸੀ। ਇਸ 'ਤੇ ਮੌਜੂਦ ਰੰਗੀਨ ਧਾਰੀਆਂ ਇਸ ਨੂੰ ਖਾਸ ਬਣਾਉਂਦੀਆਂ ਹਨ। ਇਹ ਸੱਪ ਫਲੋਰੀਡਾ ਦੇ ਓਕਲਾ ਨੈਸ਼ਨਲ ਫੌਰੇਸਟ ਵਿਚ ਸੀ। ਇਹ ਜਗ੍ਹਾ ਫਲੋਰੀਡਾ ਦੇ ਓਰਲੈਂਡੋ ਸ਼ਹਿਰ ਦੇ ਨੇੜੇ ਹੈ। ਤਸਵੀਰਾਂ ਨੂੰ ਐੱਫ.ਡਬਲਊ.ਸੀ. ਫਿਸ਼ ਐਂਡ ਵਾਈਲਡ ਲਾਈਫ ਰਿਸਰਚ ਇੰਸਟੀਚਿਊਟ ਨੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ।

ਜ਼ਹਿਰੀਲੇ ਨਹੀਂ ਹੁੰਦੇ ਇਹ ਸੱਪ
ਮਿਊਜ਼ੀਅਮ ਦੀ ਮੰਨੀਏ ਤਾਂ ਇਹ ਸੱਪ ਜ਼ਹਿਰੀਲੇ ਨਹੀਂ ਹੁੰਦੇ ਅਤੇ ਕੋਈ ਨੁਕਸਾਨ ਵੀ ਨਹੀਂ ਪਹੁੰਚਾਉਂਦੇ। ਫਲੋਰੀਡਾ ਮਿਊਜ਼ੀਅਮ ਦੇ ਲੋਕ ਇਸ ਨਾਲ ਉਤਸ਼ਾਹਿਤ ਹਨ ਕਿਉਂਕਿ ਸਤਰੰਗੀ ਸੱਪ ਆਸਾਨੀ ਨਾਲ ਹੱਥ ਨਹੀਂ ਆਉਂਦੇ। ਇਸ ਖੇਤਰ ਵਿਚ 1969 ਦੇ ਬਾਅਦ ਮਤਲਬ 51 ਸਾਲ ਬਾਅਦ ਦਿਸੇ ਹਨ। ਸੈਂਟਰ ਫੌਰ ਬਾਇਓਲੌਜੀਕਲ ਡਾਇਰਸਿਟੀ (ਫਲੋਰੀਡਾ) ਨੇ ਸਤਰੰਗੀ ਸੱਪਾਂ ਨੂੰ ਲੁਪਤ ਹੋ ਰਹੀ ਪ੍ਰਜਾਤੀ ਵਾਲਾ ਮੰਨਿਆ ਸੀ ਅਤੇ ਉਹਨਾਂ ਦੀ ਰੱਖਿਆ ਦੀ ਮੰਗ ਕੀਤੀ ਸੀ। ਮਿਊਜ਼ੀਅਮ ਦਾ ਕਹਿਣਾ ਹੈ ਕਿ ਇਹ ਸ਼ੱਪ ਜ਼ਿਆਦਾਤਰ ਪਾਣੀ ਵਿਚ ਰਹਿੰਦੇ ਹਨ ਪਰ ਪਾਣੀ ਦੇ ਪੱਧਰ ਵਿਚ ਵਿਭਿੰਨ ਤਬਦੀਲੀਆਂ ਹੋਣ ਕਾਰਨ ਬਾਹਰ ਨਿਕਲਣ ਲਈ ਮਜਬੂਰ ਹੋਏ ਹਨ।

Vandana

This news is Content Editor Vandana