ਅਮਰੀਕਾ-ਤਾਲਿਬਾਨ 'ਚ ਅੱਜ ਹੋਵੇਗਾ ਸ਼ਾਂਤੀ ਸਮਝੌਤਾ, ਭਾਰਤੀ ਰਾਜਦੂਤ ਹੋਵੇਗਾ ਸ਼ਾਮਲ

02/29/2020 9:18:10 AM

ਵਾਸ਼ਿੰਗਟਨ/ਕਾਬੁਲ (ਬਿਊਰੋ): ਅਮਰੀਕਾ ਅਤੇ ਅਫਗਾਨਿਸਤਾਨ ਦੇ ਅੱਤਵਾਦੀ ਗੁੱਟ ਤਾਲਿਬਾਨ ਦੇ ਵਿਚ ਅੱਜ ਭਾਵ ਸ਼ਨੀਵਾਰ ਨੂੰ ਕਤਰ ਵਿਚ ਸ਼ਾਂਤੀ ਸਮਝੌਤੇ 'ਤੇ ਦਸਤਖਤ ਹੋਣਗੇ। ਇਸ ਦੌਰਾਨ ਭਾਰਤ ਸਮੇਤ 30 ਦੇਸ਼ਾਂ ਦੇ ਰਾਜਦੂਤਾਂ ਨੂੰ ਦੋਹਾ ਆਉਣ ਦਾ ਸੱਦਾ ਦਿੱਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵਿਦੇਸ਼ ਮੰਤਰੀ ਮਾਈਕ ਪੋਂਪਿਓ ਤਾਲਿਬਾਨ ਦੇ ਨਾਲ ਸਮਝੌਤੇ 'ਤੇ ਦਸਤਖਤ ਕਰਨਗੇ। ਉਦੋਂ ਹੀ ਰੱਖਿਆ ਮੰਤਰੀ ਮਾਰਕ ਐਸਪਰ ਅਫਗਾਨਿਸਤਾਨ ਸਰਕਾਰ ਦੇ ਨਾਲ ਬਿਨਾਂ ਕੋਈ ਵਿਸਥਾਰ ਦੇ ਸੰਯੁਕਤ ਬਿਆਨ ਜਾਰੀ ਕਰਨਗੇ। ਇਸ ਸਮਝੌਤੇ ਨਾਲ 18 ਸਾਲ ਬਾਅਦ ਅਮਰੀਕੀ ਫੌਜੀਆਂ ਦੀ ਅਫਗਾਨਿਸਤਾਨ ਤੋਂ ਵਾਪਸੀ ਦੀ ਸੰਭਾਵਨਾ ਹੈ।

ਵ੍ਹਾਈਟ ਹਾਊਸ ਨੇ ਟਰੰਪ ਦਾ ਬਿਆਨ ਜਾਰੀ ਕੀਤਾ। ਬਿਆਨ ਮੁਤਾਬਕ,''ਜੇਕਰ ਅਫਗਾਨਿਸਤਾਨ ਅਤੇ ਤਾਲਿਬਾਨ ਦੀ ਸਰਕਾਰ ਇਹਨਾਂ ਵਚਨਬੱਧਤਾਵਾਂ 'ਤੇ ਪੂਰੀ ਉਤਰਦੀ ਹੈ ਤਾਂ ਸਾਡੇ ਕੋਲ ਅਫਗਾਨਿਸਤਾਨ ਵਿਚ ਯੁੱਧ ਨੂੰ ਖਤਮ ਕਰਨ ਅਤੇ ਆਪਣੇ ਫੌਜੀਆਂ ਨੂੰ ਘਰ ਲਿਆਉਣ ਲਈ ਰਸਤਾ ਸਾਫ ਹੋਵੇਗਾ।'' ਉਹਨਾਂ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਸ਼ਾਂਤੀ ਅਤੇ ਬਿਹਤਰ ਭੱਵਿਖ ਦੀ ਕਾਮਨਾ ਕੀਤੀ। ਗੌਰਤਲਬ ਹੈ ਕਿ ਅਮਰੀਕਾ ਵੱਲੋਂ ਪਹਿਲੀ ਵਾਰ ਤਾਲਿਬਨ ਨਾਲ ਜੁੜੇ ਕਿਸੇ ਮਾਮਲੇ ਵਿਚ ਭਾਰਤ ਨੂੰ ਅਧਿਕਾਰਤ ਤੌਰ 'ਤੇ ਸੱਦਾ ਦਿੱਤਾ ਗਿਆ ਹੈ। ਸਮਝੌਤੇ ਦੇ ਦੌਰਾਨ ਭਾਰਤੀ ਰਾਜਦੂਤ ਪੀ. ਕੁਮਾਰਨ ਮੌਜੂਦ ਰਹਿਣਗੇ। 

ਅਲ ਜਜੀਰਾ ਦੀ ਰਿਪੋਰਟ ਮੁਤਾਬਕ,''ਅਫਗਾਨਿਸਤਾਨ ਵਿਚ ਸਥਾਈ ਜੰਗਬੰਦੀ ਲਈ ਅਮਰੀਕਾ, ਤਾਲਿਬਾਨ ਅਤੇ ਅਫਗਾਨਸਿਤਾਨ ਸਰਕਾਰ ਦੇ ਪ੍ਰਤੀਨਿਧੀਆਂ ਵਿਚਾਲੇ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ। ਤਾਲਿਬਾਨ ਨੇ ਸਮਝੌਤੇ ਵਿਚ ਆਪਣੇ 5 ਹਜ਼ਾਰ ਲੋਕਾਂ ਦੀ ਜੇਲ ਤੋਂ ਰਿਹਾਈ ਦੀ ਮੰਗ ਕੀਤੀ ਹੈ। ਸਮਝੌਤੇ ਦੇ ਬਾਅਦ 10-15 ਦਿਨ ਦੇ ਅੰਦਰ ਸਾਰੇ ਪ੍ਰਤੀਨਿਧੀਆਂ ਦੀ ਦੁਬਾਰਾ ਬੈਠਕ ਹੋਵੇਗੀ। ਇਸ ਵਿਚ ਯੁੱਧ ਦੇ ਬਾਅਦ ਔਰਤਾਂ ਅਤੇ ਘੱਟ ਗਿਣਤੀਆਂ ਨੂੰ ਲੈਕੇ ਯੋਜਨਾਵਾਂ ਅਤੇ ਇਲਾਕੇ ਦੇ ਵਿਕਾਸ 'ਤੇ ਚਰਚਾ ਹੋਵੇਗੀ।


Vandana

Content Editor

Related News