ਕਮਲਾ ਹੈਰਿਸ ਨੇ 24 ਘੰਟੇ 'ਚ ਜੁਟਾਏ 15 ਲੱਖ ਡਾਲਰ

01/23/2019 5:36:21 PM

ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਸਾਲ 2020 ਲਈ ਆਪਣੇ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਦਾ ਐਲਾਨ ਕਰਨ ਦੇ 24 ਘੰਟੇ ਦੇ ਅੰਦਰ ਹੀ 15 ਲੱਖ ਡਾਲਰ ਦਾ ਫੰਡ ਇਕੱਠਾ ਕੀਤਾ। ਹੈਰਿਸ (54) ਨੇ ਸਾਲ 2020 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣਾਂ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਆਪਣੀ ਦਾਅਵੇਦਾਰੀ ਦਾ ਸੋਮਵਾਰ ਨੂੰ ਅਧਿਕਾਰਕ ਰੂਪ ਨਾਲ ਐਲਾਨ ਕੀਤਾ। 

ਉਨ੍ਹਾਂ ਨੇ ਕਿਹਾ ਕਿ ਉਹ ਅਜਿਹੇ ਦਿਨ ਆਪਣੀ ਦਾਅਵੇਦਾਰੀ ਦਾ ਐਲਾਨ ਕਰਦਿਆਂ ਸਨਮਾਨਿਤ ਮਹਿਸੂਸ ਕਰ ਰਹੀ ਹੈ ਜਦੋਂ ਅਮਰੀਕਾ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਮਾਰਟੀਨ ਲੂਥਰ ਕਿੰਗ ਜੂਨੀਅਰ ਦਿਵਸ ਦਾ ਜਸ਼ਨ ਮਨਾ ਰਿਹਾ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਹੈਰਿਸ ਵੱਲੋਂ ਏ.ਬੀ.ਸੀ. ਦੇ 'ਗੁੱਡ ਮਾਰਨਿੰਗ ਅਮਰੀਕਾ' ਪ੍ਰੋਗਰਾਮ ਵਿਚ ਐਲਾਨ ਕਰਨ ਦੇ 24 ਘੰਟੇ ਦੇ ਅੰਦਰ 38,000 ਦਾਨੀਆਂ ਨੇ ਉਨ੍ਹਾਂ ਦੀ ਮੁਹਿੰਮ ਨੂੰ 15 ਲੱਖ ਡਾਲਰ ਦਿੱਤੇ। ਹੈਰਿਸ ਨੇ ਟਵੀਟ ਕਰ ਕੇ ਕਿਹਾ,''ਤੁਹਾਡਾ ਸ਼ੁਕਰੀਆ, ਅਸੀਂ 24 ਘੰਟੇ ਵਿਚ 15 ਲੱਖ ਡਾਲਰ ਦਾ ਅੰਕੜਾ ਪਾਰ ਕਰ ਲਿਆ।''

 

Vandana

This news is Content Editor Vandana