ਜੋ ਬਾਈਡੇਨ ਨੇ H1B ਵੀਜ਼ਾਧਾਰਕ ਭਾਰਤੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ, ਕੀਤਾ ਇਹ ਵੱਡਾ ਐਲਾਨ

01/28/2021 2:27:04 AM

ਵਾਸ਼ਿੰਗਟਨ- ਐੱਚ-1ਬੀ ਵੀਜ਼ਾ 'ਤੇ ਅਮਰੀਕਾ ਵਿਚ ਕੰਮ ਕਰ ਰਹੇ ਪ੍ਰੋਫੈਸ਼ਨਲਸ ਦੇ ਜੀਵਨ ਸਾਥੀ ਨੂੰ ਵੱਡੀ ਰਾਹਤ ਮਿਲੀ ਹੈ। ਓਬਾਮਾ ਸਰਕਾਰ ਵਲੋਂ ਉਨ੍ਹਾਂ ਨੂੰ ਐੱਚ-4 ਵਰਕ ਪਰਮਿਟ 'ਤੇ ਦਿੱਤੀ ਗਈ ਕੰਮ ਕਰਨ ਦੀ ਇਜਾਜ਼ਤ 'ਤੇ ਟਰੰਪ ਸਰਕਾਰ ਨੇ ਰੋਕ ਲਾਉਣ ਦਾ ਪ੍ਰਸਤਾਵ ਦਿੱਤਾ ਸੀ। ਇਸ ਕਾਰਣ ਇਨ੍ਹਾਂ 'ਤੇ ਪਿਛਲੇ 4 ਸਾਲ ਤੋਂ ਉਨ੍ਹਾਂ ਦੇ ਕੰਮ ਕਰਨ ਨੂੰ ਲੈ ਕੇ ਗੈਰ ਯਕੀਨੀ ਵਾਲੀ ਤਲਵਾਰ ਲਟਕ ਰਹੀ ਸੀ। ਹੁਣ ਬਾਈਡੇਨ ਸਰਕਾਰ ਨੇ ਟਰੰਪ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ -Youtube ਨੇ ਟਰੰਪ ਦੇ ਅਕਾਉਂਟ ਨੂੰ ਅਣਮਿੱਥੇ ਸਮੇਂ ਲਈ ਕੀਤਾ ਸਸਪੈਂਡ

ਅਮਰੀਕਾ ਵਿਚ ਐੱਚ.-1ਬੀ ਵੀਜ਼ਾ 'ਤੇ ਕੰਮ ਕਰਨ ਵਾਲੇ ਵਧੇਰੇ ਪ੍ਰੋਫੈਸ਼ਨਲ ਇੰਡੀਅਨ ਹਨ। ਵਿੱਤੀ ਸਾਲ 2019 ਵਿਚ ਐੱਚ-1ਬੀ ਵੀਜ਼ੇ ਦੀਆਂ 74 ਫੀਸਦੀ ਅਰਜ਼ੀਆਂ ਭਾਰਤੀਆਂ ਵਲੋਂ ਦਿੱਤੀਆਂ ਗਈਆਂ ਸਨ। 11.8 ਫੀਸਦੀ ਅਰਜ਼ੀਆਂ ਚੀਨ ਦੇ ਲੋਕਾਂ ਵਲੋਂ ਆਈਆਂ ਸਨ।
ਬਾਈਡੇਨ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਇਕ ਹੋਰ ਕੰਮ ਕੀਤਾ ਹੈ। ਉਸ ਨੇ ਉਨ੍ਹਾਂ ਲਈ ਨਵਾਂ ਨਾਂ 'ਨਾਨ-ਸਿਟੀਜ਼ਨ' ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਉਨ੍ਹਾਂ ਨੂੰ ਹੁਣ ਏਲੀਅਨ ਨਹੀਂ ਕਿਹਾ ਜਾਵੇਗਾ। ਇਸ ਪ੍ਰਸਤਾਵ ਨੂੰ ਯੂ.ਐੱਸ. ਸਿਟੀਜ਼ਨਸ਼ਿਪ ਐਕਟ 2021 ਅੰਦਰ ਨਿਯਮਾਂ ਵਿਚ ਵੱਡੀ ਤਬਦੀਲੀ ਲਈ ਭੇਜੇ ਗਏ ਬਿੱਲ ਵਿਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ -ਬਲਿੰਕੇਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ

ਨਾਬਾਲਗ ਬੱਚਿਆਂ ਨੂੰ ਬਾਲਗ ਹੋਣ ਤੱਕ ਸਥਾਈ ਨਾਗਰਿਕਤਾ ਲਈ ਵੱਖਰੀ ਅਰਜ਼ੀ ਨਹੀਂ ਦੇਣੀ ਹੋਵੇਗੀ
ਅਮਰੀਕਾ ਸਰਕਾਰ ਵਲੋਂ ਇਮੀਗ੍ਰੇਸ਼ਨ ਕਾਨੂੰਨ ਵਿਚ ਪ੍ਰਸਤਾਵਿਤ ਤਬਦੀਲੀ ਕਾਰਣ ਅਮਰੀਕਾ ਦੀ ਸਥਾਈ ਨਾਗਰਿਕਤਾ ਲਈ ਬੱਚਿਆਂ ਦੇ 'ਏਜ ਆਊਟ' ਹੋਣ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਭਾਵ ਮਾਤਾ-ਪਿਤਾ ਨੂੰ ਗਰੀਨ ਕਾਰਡ ਮਿਲਣ ਵਿਚ ਭਾਵੇਂ ਕਿੰਨਾ ਸਮਾਂ ਲੱਗੇ, ਅਰਜ਼ੀ ਦੇ ਸਮੇਂ ਉਨ੍ਹਾਂ ਦੇ ਨਾਬਾਲਗ ਬੱਚਿਆਂ ਨੂੰ ਬਾਲਗ ਹੋਣ 'ਤੇ ਵੱਖਰੇ ਤੌਰ 'ਤੇ ਅਰਜ਼ੀ ਨਹੀਂ ਦੇਣੀ ਹੋਵੇਗੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar