ਨਾਸਾ ਦੇ ਨਵੇਂ 11 ਐਸਟ੍ਰਾਨਾਟ ''ਚ ਸ਼ਾਮਲ ਹੈ ਇਕ ਭਾਰਤੀ

01/11/2020 5:34:13 PM

ਹਿਊਸਟਨ- ਅਮਰੀਕੀ ਹਵਾਈ ਫੌਜ ਦੇ ਕਰਨਲ ਭਾਰਤੀ ਅਮਰੀਕੀ ਜਾਨ ਵਪੁਤੂਰ ਚਾਰੀ ਉਹਨਾਂ 11 ਨਾਸਾ ਗ੍ਰੈਜੂਏਟਸ ਵਿਚ ਸ਼ਾਮਲ ਹਨ, ਜਿਹਨਾਂ ਨੇ ਬੇਸਿਕ ਸਪੇਸਯਾਤਰੀ ਦੀ ਦੋ ਸਾਲ ਤੋਂ ਜ਼ਿਆਦਾ ਦੀ ਟ੍ਰੇਨਿੰਗ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ ਸਾਰੇ ਸਪੇਸ ਏਜੰਸੀ ਦੇ ਭਵਿੱਖ ਦੇ ਮਿਸ਼ਨ ਮੂਨ ਤੇ ਮਾਰਸ ਦੇ ਲਈ ਚੁਣ ਲਏ ਗਏ ਹਨ। ਨਾਸਾ ਦੇ ਆਰਟੇਮਿਸ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ 2017 ਵਿਚ 18 ਹਜ਼ਾਰ ਉਮੀਦਵਾਰਾਂ ਵਿਚੋਂ 11 ਐਸਟ੍ਰਾਨਾਟ ਦੀ ਚੋਣ ਕੀਤੀ ਗਈ, ਜਿਸ ਵਿਚ ਇਕ ਭਾਰਤੀ ਮੂਲ ਦੇ ਰਾਜਾ ਜਾਨ ਵਪੁਤੂਰ ਚਾਰੀ ਵੀ ਹਨ।

2017 ਐਸਟ੍ਰਾਨਾਟ ਉਮੀਦਵਾਰ ਕਲਾਸ ਦੇ ਲਈ 41 ਸਾਲਾ ਚਾਰੀ ਦੀ ਚੋਣ ਨਾਸਾ ਨੇ 2017 ਵਿਚ ਕੀਤੀ ਸੀ। 2017 ਦੇ ਅਗਸਤ ਮਹੀਨੇ ਉਹਨਾਂ ਨੇ ਡਿਊਟੀ ਦੇ ਲਈ ਰਿਪੋਰਟ ਕੀਤਾ ਤੇ ਮਿਸ਼ਨ ਅਸਾਈਨਮੈਂਟ ਲਈ ਸ਼ੁਰੂਆਤੀ ਟ੍ਰੇਨਿੰਗ ਪੂਰੀ ਕੀਤੀ। ਸ਼ੁੱਕਰਵਾਰ ਨੂੰ ਇਕ ਸਮਾਗਮ ਵਿਚ ਹਰੇਕ ਨਵੇਂ ਐਸਟ੍ਰਾਨਾਟ ਨੂੰ ਸਿਲਵਰ ਪਿਨ ਪ੍ਰਦਾਨ ਕੀਤੀ ਗਈ। ਇਹ ਇਕ ਰਸਮ ਹੈ ਜੋ ਕਾਫੀ ਪਹਿਲਾਂ ਸਾਲ 1959 ਵਿਚ ਮਰਕਰੀ 7 ਦੇ ਲਈ ਐਸਟ੍ਰਾਨਾਟ ਦੀ ਚੋਣ ਦੇ ਸਮੇਂ ਤੋਂ ਚੱਲੀ ਆ ਰਹੀ ਹੈ।


Baljit Singh

Content Editor

Related News