ਸਿਆਟਲ ਖੇਡ ਕੈਂਪ ਦੇ ਮੁੱਖ ਪ੍ਰਬੰਧਕ ਗੁਰਚਰਨ ਸਿੰਘ ਢਿੱਲੋਂ ਸਨਮਾਨਿਤ

09/05/2019 9:46:28 AM

ਸਿਆਟਲ (ਰਾਜ ਗੋਗਨਾ )- ਬੀਤੇ ਦਿਨ ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ ਵਿਚ ਗੁਰੂ ਘਰ ਵੱਲੋਂ ਹੈੱਡ ਗ੍ਰੰਥੀ ਮੋਹਣ ਸਿੰਘ ਨੇ ਸਿਆਟਲ ਖੇਡ ਕੈਂਪ ਦੇ ਮੁੱਖ ਪ੍ਰਬੰਧਕ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਸਟੇਜ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਲਗਾਤਾਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦਾ ਖੇਡ ਕੈਂਪ ਲਗਾ ਕੇ ਬੱਚਿਆਂ ਨੂੰ ਕਸਰਤ ਕਰਨ ਦੀ ਟ੍ਰੇਨਿੰਗ, ਵੱਖ-ਵੱਖ ਖੇਡਾਂ ਵਿਚ ਕੋਚਿੰਗ ਮੁਹੱਈਆ ਕਰਕੇ ਅਤੇ ਬੱਚਿਆਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕਰਕੇ ਵਾਲੰਟੀਅਰ ਤੌਰ 'ਤੇ ਸੇਵਾ ਨਿਭਾਅ ਰਹੇ ਗੁਰਚਰਨ ਸਿੰਘ ਢਿੱਲੋਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਸੇਵਾ ਸੰਭਾਲ ਦੀ ਸਮੇਂ ਮੁਤਾਬਕ ਲੋੜ ਹੈ ਕਿਉਂਕਿ ਬੱਚੇ ਹੀ ਸਾਡਾ ਭਵਿੱਖ ਹਨ, ਜਿੰਨ੍ਹਾਂ ਨੂੰ ਸਹੀ ਰਸਤੇ ਪਾਉਣਾ ਇਕ ਫਰਜ਼ ਹੈ।

Vandana

This news is Content Editor Vandana