US: ਵ੍ਹਾਈਟ ਹਾਊਸ ਨੇੜੇ ਆਸਮਾਨੀ ਬਿਜਲੀ ਡਿੱਗਣ ਕਾਰਨ 4 ਲੋਕ ਗੰਭੀਰ ਜ਼ਖ਼ਮੀ, ਵੀਡੀਓ 'ਚ ਵੇਖੋ ਖ਼ੌਫਨਾਕ ਮੰਜ਼ਰ

08/05/2022 9:54:43 AM

ਵਾਸ਼ਿੰਗਟਨ (ਏਜੰਸੀ)- ਵ੍ਹਾਈਟ ਹਾਊਸ ਦੇ ਬਾਹਰ ਆਸਮਾਨੀ ਬਿਜਲੀ ਡਿੱਗਣ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੋਲੰਬੀਆ ਦੇ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਡਿਪਾਰਟਮੈਂਟ ਦੇ ਅਨੁਸਾਰ ਵੀਰਵਾਰ ਨੂੰ ਵ੍ਹਾਈਟ ਹਾਊਸ ਕੰਪਲੈਕਸ ਦੇ ਬਾਹਰ ਸਥਿਤ ਲਾਫਾਯੇਟ ਪਾਰਕ ਵਿਚ 2 ਪੁਰਸ਼ ਅਤੇ 2 ਔਰਤਾਂ ਸਮੇਤ 4 ਲੋਕ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਕੈਨੇਡਾ ਦੇ 23 ਸਾਲਾ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਮੌਤ, ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼

 

ਅਧਿਕਾਰੀਆਂ ਨੇ ਕਿਹਾ ਕਿ ਖੁਫ਼ੀਆ ਸੇਵਾ ਅਤੇ ਯੂ.ਐੱਸ. ਪਾਰਕ ਪੁਲਸ ਦੇ ਅਧਿਕਾਰੀਆਂ ਦੇ ਸਾਹਮਣੇ ਇਹ ਘਟਨਾ ਵਾਪਰੀ ਅਤੇ ਉਹ ਜ਼ਖ਼ਮੀਆਂ ਨੂੰ ਤੁਰੰਤ ਮੁਢੱਲੀ ਸਹਾਇਤਾ ਦੇਣ ਲਈ ਦੌੜੇ। ਫਾਇਰ ਵਿਭਾਗ ਦੇ ਬੁਲਾਰੇ ਵੀਟੋ ਮੈਗਿਓਲੋ ਨੇ ਕਿਹਾ ਕਿ ਐਮਰਜੈਂਸੀ ਮੈਡੀਕਲ ਟੀਮ ਨੂੰ ਸ਼ਾਮ 7 ਵਜੇ ਤੋਂ ਪਹਿਲਾਂ ਘਟਨਾ ਸਥਾਨ 'ਤੇ ਸੱਦਿਆ ਗਿਆ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਾਰਕ ਦਾ ਇਕ ਹਿੱਸਾ ਵੀਰਵਾਰ ਸ਼ਾਮ ਨੂੰ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਬੰਦ ਰਿਹਾ ਅਤੇ ਐਮਰਜੈਂਸੀ ਟੀਮ ਘਟਨਾ ਸਥਾਨ 'ਤੇ ਮੌਜੂਦ ਰਹੀ।

ਇਹ ਵੀ ਪੜ੍ਹੋ: ਕੈਨੇਡਾ 'ਚ ਅਚਾਨਕ ਆਸਮਾਨੋਂ ਡਿੱਗੇ ਟੈਨਿਸ ਬਾਲ ਜਿੰਨੇ ਵੱਡੇ ਗੜੇ, ਵਾਹਨ ਸਵਾਰਾਂ ਦੀ ਜਾਨ 'ਤੇ ਬਣੀ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry