ਅਮਰੀਕਾ: ਬੰਦੂਕ ਨਾਲ ਖੇਡਦੇ ਹੋਏ ਚੱਲੀ ਗੋਲੀ, ਬੱਚੇ ਦੀ ਮੌਤ

06/17/2022 12:01:23 PM

ਵਾਸ਼ਿੰਗਟਨ (ਵਾਰਤਾ): ਅਮਰੀਕਾ ਦੇ ਡਲਾਸ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਨੇ ਬੰਦੂਕ ਨੂੰ ਖਾਲੀ (ਅਨਲੋਡਿਡ) ਸਮਝ ਕੇ ਗੋਲੀ ਚਲਾ ਦਿੱਤੀ, ਜਿਸ ਵਿੱਚ ਇੱਕ 15 ਸਾਲਾ ਮੁੰਡੇ ਦੀ ਮੌਤ ਹੋ ਗਈ। ਨਿਊਯਾਰਕ ਪੋਸਟ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਗੋਲੀਬਾਰੀ, ਦੋ ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਡਲਾਸ ਪੁਲਸ ਨੇ ਦੱਸਿਆ ਕਿ ਪੀੜਤ ਦੇ ਸਿਰ ਵਿੱਚ ਗੋਲੀ ਲੱਗੀ ਹੈ। ਪੁਲਸ ਨੇ ਦੱਸਿਆ ਕਿ ਜਦੋਂ ਕਥਿਤ ਸ਼ੂਟਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਗੋਲੀ ਉਸ ਵੱਲੋਂ ਨਹੀਂ ਸਗੋਂ ਮ੍ਰਿਤਕ ਮੁੰਡੇ ਵੱਲੋਂ ਚਲਾਈ ਗਈ ਸੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸ਼ੂਟਰ ਨੇ ਪੀੜਤ ਤੋਂ ਬੰਦੂਕ ਇਹ ਮੰਨ ਕੇ ਖੋਹ ਲਈ ਸੀ ਕਿ ਇਹ ਅਨਲੋਡਿਡ ਹੈ, ਇਸ ਵਿੱਚ ਇੱਕ ਵੀ ਗੋਲੀ ਨਹੀਂ ਹੈ ਅਤੇ ਹੋ ਸਕਦਾ ਹੈ ਕਿ ਇਸ ਦੌਰਾਨ ਗ਼ਲਤੀ ਨਾਲ ਗੋਲੀ ਚਲਾਈ ਗਈ ਹੋਵੇ। ਡਲਾਸ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਦੀ ਪਛਾਣ 15 ਸਾਲਾ ਇਸਾਕ ਰੌਡਰਿਗਜ਼ ਵਜੋਂ ਹੋਈ ਹੈ।

Vandana

This news is Content Editor Vandana