ਚੀਨ ਦੇ ਹਮਲੇ ਦਾ ਖ਼ਤਰਾ, ਅਮਰੀਕਾ ਨੇ ਤਾਈਵਾਨ 'ਚ ਤਾਇਨਾਤ ਕੀਤੀ ਸਪੈਸ਼ਲ ਫੋਰਸ

03/22/2024 11:05:12 AM

ਇੰਟਰਨੈਸ਼ਨਲ ਡੈਸਕ: ਰੂਸ-ਯੂਕ੍ਰੇਨ ਯੁੱਧ ਤੋਂ ਬਾਅਦ ਤਾਈਵਾਨ ਨੂੰ ਲੈ ਕੇ ਦੁਨੀਆ 'ਚ ਜੰਗ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੈ। ਇਸ ਦੌਰਾਨ ਅਮਰੀਕਾ ਦੀਆਂ ਸਪੈਸ਼ਲ ਫੋਰਸਾਂ ਹੁਣ ਤਾਈਵਾਨ ਦੇ ਕਿਨਮੇਨ ਟਾਪੂਆਂ 'ਤੇ ਕੰਮ ਕਰ ਰਹੀਆਂ ਹਨ, ਜੋ ਚੀਨੀ ਸ਼ਹਿਰ ਜ਼ਿਆਮੇਨ ਤੋਂ 6 ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਹਨ । ਤਾਈਵਾਨ ਦਾ ਮੁੱਖ ਟਾਪੂ ਪੂਰਬ ਵੱਲ 180 ਕਿਲੋਮੀਟਰ ਹੈ। ਅਮਰੀਕੀ ਫੌਜ ਨੇ ਹਾਲ ਹੀ ਵਿੱਚ ਤਾਈਵਾਨ ਵਿੱਚ ਸਥਾਈ ਮੌਜੂਦਗੀ ਦਾ ਵੀ ਐਲਾਨ ਕੀਤਾ ਹੈ।

ਤਾਈਵਾਨ ਦੇ ਯੂਨਾਈਟਿਡ ਡੇਲੀ ਨਿਊਜ਼ (ਯੂ.ਡੀ.ਐਨ) ਅਨੁਸਾਰ ਯੂ.ਐਸ ਸਪੈਸ਼ਲ ਫੋਰਸ ਦੇ ਸੈਨਿਕ ਤਾਈਵਾਨ ਵਿੱਚ ਪੱਕੇ ਤੌਰ 'ਤੇ ਤਾਇਨਾਤ ਰਹਿਣਗੇ। ਅਮਰੀਕੀ ਫਸਟ ਸਪੈਸ਼ਲ ਫੋਰਸਾਂ ਨੂੰ ਸਥਾਈ ਸਿਖਲਾਈ ਮਿਸ਼ਨ ਲਈ ਟਾਪੂ 'ਤੇ ਤਾਇਨਾਤ ਕੀਤਾ ਗਿਆ ਹੈ। ਅਮਰੀਕਾ ਪਹਿਲਾਂ ਵੀ ਤਾਈਵਾਨ ਨੂੰ ਸਿਖਲਾਈ ਮਿਸ਼ਨ ਭੇਜ ਚੁੱਕਾ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਸਥਾਈ ਤਾਇਨਾਤੀ ਦੀ ਰਿਪੋਰਟ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ: ਸਿੱਖ ਮੈਰਿਜ ਐਕਟ 'ਚ ਸੋਧ ਦੀ ਤਿਆਰੀ, 18 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਕਰ ਸਕਣਗੇ ਵਿਆਹ

ਫਸਟ ਸਪੈਸ਼ਲ ਫੋਰਸ ਤਾਈਵਾਨ ਆਰਮੀ ਦੇ ਸਪੈਸ਼ਲ ਆਪਰੇਸ਼ਨ ਬਲਾਂ ਦੀ ਇੱਕ ਬਟਾਲੀਅਨ ਹੈ ਜੋ ਦੋ ਠਿਕਾਣਿਆਂ 'ਤੇ ਤਾਇਨਾਤ ਹੈ। ਕੁਝ ਅਮਰੀਕੀ ਸੈਨਿਕ ਤਾਈਵਾਨ ਦੁਆਰਾ ਨਿਯੰਤਰਿਤ ਟਾਪੂਆਂ ਦੇ ਇੱਕ ਸਮੂਹ ਕਿਨਮੇਨ ਵਿੱਚ ਹਨ। ਇਹ ਟਾਪੂ ਚੀਨ ਦੇ ਬੰਦਰਗਾਹ ਸ਼ਹਿਰ ਜ਼ਿਆਮੇਨ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਹੈ। ਦੂਜਾ ਸਮੂਹ ਤਾਈਵਾਨ ਦੇ ਤੱਟ ਤੋਂ ਦੂਰ ਪੇਸਕਾਡੋਰਸ ਟਾਪੂਆਂ 'ਤੇ ਮੌਜੂਦ ਹੈ। ਕੁਝ ਮਾਹਰ ਅਮਰੀਕਾ ਦੇ ਇਸ ਕਦਮ ਨੂੰ 'ਵਨ ਚਾਈਨਾ ਪਾਲਿਸੀ' ਖ਼ਿਲਾਫ਼ ਵੀ ਦੇਖ ਰਹੇ ਹਨ। ਹਾਲਾਂਕਿ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਦਾ ਵਾਸ਼ਿੰਗਟਨ ਨੂੰ ਬਹੁਤ ਫ਼ਾਇਦਾ ਹੋਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana