ਮਾਂ ਦੀ ਸੈਲਫੀ ਨੇ ਬੇਟੇ ਨੂੰ 99 ਸਾਲ ਦੀ ਜੇਲ ਦੀ ਸਜ਼ਾ ਤੋਂ ਬਚਾਇਆ

11/21/2018 5:24:28 PM

ਵਾਸ਼ਿੰਗਟਨ (ਬਿਊਰੋ)— ਸੈਲਫੀ ਲੈਣ ਕਾਰਨ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਪਰ ਹਾਲ ਵਿਚ ਹੀ ਇਸੇ ਸੈਲਫੀ ਨੇ ਇਕ ਨੌਜਵਾਨ ਨੂੰ ਜੇਲ ਜਾਣ ਤੋਂ ਬਚਾ ਲਿਆ। ਅਮਰੀਕਾ ਦੇ ਟੈਕਸਾਸ ਵਿਚ ਰਹਿਣ ਵਾਲੇ 21 ਸਾਲਾ ਨੌਜਵਾਨ ਨੂੰ ਉਸ ਦੀ ਮਾਂ ਵੱਲੋਂ ਖਿੱਚੀ ਗਈ ਸੈਲਫੀ ਨੇ ਬਚਾ ਲਿਆ ਨਹੀਂ ਤਾਂ ਉਸ ਨੂੰ 99 ਸਾਲ ਦੀ ਜੇਲ ਹੋ ਜਾਣੀ ਸੀ। 21 ਸਾਲਾ ਕ੍ਰਿਸਟੋਫਰ ਪ੍ਰੀਕੋਪੀਆ 'ਤੇ ਉਸ ਦੀ ਸਾਬਕਾ ਪ੍ਰੇਮਿਕਾ ਨੇ ਦੋਸ਼ ਲਗਾਇਆ ਸੀ ਕਿ ਕ੍ਰਿਸਟੋਫਰ ਨੇ ਉਸ 'ਤੇ ਹਮਲਾ ਕੀਤਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸਾਬਕਾ ਪ੍ਰੇਮਿਕਾ ਨੇ ਇਹ ਵੀ ਕਿਹਾ ਸੀ ਕਿ ਕ੍ਰਿਸਟੋਫਰ ਨੇ ਉਸ ਦੀ ਛਾਤੀ 'ਤੇ ਬਾਕਸ ਕਟਰ ਨਾਲ ਐਕਸ ਦਾ ਨਿਸ਼ਾਨ ਬਣਾਇਆ।


PunjabKesari

ਝੂਠੇ ਸਾਬਤ ਹੋਏ ਦੋਸ਼
ਸਾਬਕਾ ਪ੍ਰੇਮਿਕਾ ਦਾ ਦੋਸ਼ ਸੀ ਕਿ ਕ੍ਰਿਸਟੋਫਰ 20 ਸਤੰਬਰ 2017 ਨੂੰ ਉਸ ਦੇ ਘਰ ਵਿਚ ਦਾਖਲ ਹੋਇਆ ਅਤੇ ਉਸ 'ਤੇ ਹਮਲਾ ਕੀਤਾ। ਇਨ੍ਹਾਂ ਦੋਸ਼ਾਂ ਦੇ ਬਾਅਦ ਅਗਲੇ ਹੀ ਦਿਨ ਕ੍ਰਿਸਟੋਫਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਕੇਸ ਦੀ ਸੁਣਵਾਈ ਚੱਲੀ ਤਾਂ ਕ੍ਰਿਸਟੋਫਰ ਦੀ ਮਾਂ ਵੱਲੋਂ ਖਿੱਚੀ ਗਈ ਸੈਲਫੀ ਉਸ ਦੇ ਨਿਰਦੋਸ਼ ਹੋਣ ਦਾ ਮਹੱਤਵਪੂਰਣ ਸਬੂਤ ਬਣੀ। ਅਸਲ ਵਿਚ ਸਾਬਕਾ ਪ੍ਰੇਮਿਕਾ ਨੇ ਪੁਲਸ ਨੂੰ ਘਟਨਾ ਦਾ ਜੋ ਸਮਾਂ ਦੱਸਿਆ ਸੀ ਉਸ ਸਮੇਂ ਕ੍ਰਿਸਟੋਫਰ ਆਪਣੇ ਪਰਿਵਾਰ ਨਾਲ ਉੱਤਰ-ਪੱਛਮ ਆਸਟਿਨ ਵਿਚ ਸੀ।

ਮਾਂ ਦੀ ਸੈਲਫੀ ਨੇ ਬਚਾਇਆ

PunjabKesari
ਕ੍ਰਿਸਟੋਫਰ ਦੀ ਮਾਂ ਐਰਿਨ ਨੇ ਕੁਝ ਹੋਰ ਤਸਵੀਰਾਂ ਵੀ ਖਿੱਚੀਆਂ ਸਨ ਜੋ ਕੋਰਟ ਵਿਚ ਸੁਣਵਾਈ ਦੌਰਾਨ ਪੇਸ਼ ਕੀਤੀਆਂ ਗਈਆਂ। ਇਸ ਸੈਲਫੀ ਨੂੰ ਖਿੱਚਦੇ ਸਮੇਂ ਜੀ.ਪੀ.ਐੱਸ. ਆਨ (on) ਹੋਣ ਕਾਰਨ ਉਸ ਦੀ ਲੋਕੇਸ਼ਨ ਵੀ ਆ ਗਈ। ਅਦਾਲਤ ਨੇ ਇਸ ਸੈਲਫੀ ਨੂੰ ਖਾਸ ਸਬੂਤ ਦੇ ਤੌਰ 'ਤੇ ਲਿਆ। ਕੋਰਟ ਨੇ ਇਸ ਸਾਲ ਜੂਨ ਵਿਚ ਕ੍ਰਿਸਟੋਫਰ 'ਤੇ ਲੱਗਿਆ ਦੋਸ਼ ਹਟਾ ਦਿੱਤਾ। ਉਸ ਦੀ ਮਾਂ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਭਗਵਾਨ ਦੀ ਦੁਆ ਨਾਲ ਲੜਕੀ ਨੇ ਉਹ ਦਿਨ ਦੱਸਿਆ ਜਦੋਂ ਉਸ ਦਾ ਬੇਟਾ ਉਸ ਦੇ ਨਾਲ ਸੀ।

ਸਾਬਕਾ ਪ੍ਰੇਮਿਕਾ ਨੇ ਸਵੀਕਾਰ ਕੀਤੀ ਗਲਤੀ
ਕੋਰਟ ਵੱਲੋਂ ਕ੍ਰਿਸਟੋਫਰ 'ਤੇ ਦੋਸ਼ ਹਟਾਉਣ ਦੇ ਬਾਅਦ ਉਸ ਦੀ ਸਾਬਕਾ ਪ੍ਰੇਮਿਕਾ ਨੇ ਸਵੀਕਾਰ ਕੀਤਾ ਕਿ ਉਸ ਵੱਲੋਂ ਲਗਾਏ ਗਏ ਦੋਸ਼ ਝੂਠੇ ਸਨ। ਦੋਵੇਂ ਹਾਈ ਸਕੂਲ ਵਿਚ ਇਕ-ਦੂਜੇ ਨੂੰ ਡੇਟ ਕਰਦੇ ਸਨ। ਦੋਹਾਂ ਵਿਚ ਉਦੋਂ ਥੋੜ੍ਹੀਆਂ ਪਰੇਸ਼ਾਨੀਆਂ ਸਨ। ਡੇਢ ਲੱਖ ਅਮਰੀਕੀ ਡਾਲਰ ਦੀ ਜਮਾਨਤ 'ਤੇ ਕ੍ਰਿਸਟੋਫਰ ਨੂੰ ਰਿਹਾਅ ਕਰ ਦਿੱਤਾ ਗਿਆ। ਜੇ ਉਸ ਦਾ ਮਾਂ ਤਸਵੀਰ ਵਾਲਾ ਸਬੂਤ ਅਦਾਲਤ ਵਿਚ ਪੇਸ਼ ਨਾ ਕਰਦੀ ਤਾਂ ਉਸ ਨੂੰ ਵੱਧ ਤੋਂ ਵੱਧ 99 ਸਾਲ ਦੀ ਜੇਲ ਹੋ ਸਕਦੀ ਸੀ।


Vandana

Content Editor

Related News