ਮਹਿਲਾ ਨੇ ਕੀਤਾ 1 ਟਵੀਟ, ਹੁਣ ਪੂਰੀ ਉਮਰ ਫ੍ਰੀ 'ਚ ਖਾਣਾ ਦੇਵੇਗਾ ਰੈਸਟੋਰੈਂਟ

09/12/2019 1:13:01 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਇਕ ਔਰਤ ਦੀ ਕਿਸਮਤ ਅਚਾਨਕ ਚਮਕ ਪਈ। ਔਰਤ ਨੂੰ ਸਿਰਫ ਇਕ ਟਵੀਟ ਕਰਨ ਦੇ ਬਦਲੇ ਪੂਰੀ ਜ਼ਿੰਦਗੀ ਸੁਆਦੀ ਚਿਕਨ ਸੈਂਡਵਿਚ ਮੁਫਤ ਖਾਣ ਨੂੰ ਮਿਲੇਗਾ। ਜਾਣਕਾਰੀ ਮੁਤਾਬਕ ਮਹਿਲਾ ਵੱਲੋਂ ਇਕ ਰੈਸਟੋਰੈਂਟ ਦੇ ਖਾਣੇ ਦੀ ਪ੍ਰਸ਼ੰਸਾ ਕਰਨ ਵਾਲਾ ਟਵੀਟ ਵਾਇਰਲ ਹੋ ਗਿਆ, ਜਿਸ ਦੇ ਬਾਅਦ ਉਸ ਨੂੰ ਇਹ ਆਫਰ ਦਿੱਤਾ ਗਿਆ।

ਇਹ ਟਵੀਟ 24 ਸਾਲਾ ਸੰਗੀਤਕਾਰ ਬ੍ਰੀ ਹਾਲ ਨੇ ਕੀਤਾ ਸੀ, ਜਿਸ ਦਾ ਸਟੇਜ ਨਾਮ 'ਲਾ ਹਾਰਾ' ਹੈ। ਉਸ ਦੇ ਇਸ ਟਵੀਟ ਨਾਲ 'ਰੋਮਿੰਗ ਰੋਸਟਰ' ਨਾਮ ਦੇ ਰੈਸਟੋਰੈਂਟ ਦਾ ਕਾਰੋਬਾਰ ਕਾਫੀ ਵੱਧ ਗਿਆ ਅਤੇ ਉਸ ਦੇ ਫ੍ਰਾਈਡ ਚਿਕਨ ਸੈਂਡਵਿਚ ਨੂੰ ਖਾਣ ਲਈ ਲੋਕ ਲਾਈਨਾਂ ਵਿਚ ਲੱਗਣ ਲੱਗੇ। ਹਾਲ ਨੇ ਆਪਣੇ ਟਵੀਟ ਵਿਚ ਕਿਹਾ,''ਜੇਕਰ ਤੁਸੀਂ ਡੀ.ਐੱਮ.ਵੀ. ਖੇਤਰ ਵਿਚ ਰਹਿੰਦੇ ਹੋ ਤਾਂ ਡੀ.ਸੀ. ਵਿਚ ਰੋਮਿੰਗ ਰੋਸਟਰ ਦਾ ਖਾਣਾ ਜ਼ਰੂਰ ਖਾਓ।''

 

ਇਸ ਟਵੀਟ ਕਾਰਨ ਵੱਧੇ ਕਾਰੋਬਾਰ ਨਾਲ ਖੁਸ਼ ਹੋਏ ਰੈਸਟੋਰੈਂਟ ਮਾਲਕਾਂ ਵਿਚੋਂ ਇਕ ਮਾਈਕਲ ਹੇਬਟੇਮਰੀਅਮ ਨੇ ਹਾਲ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੇ ਰੈਸਟੋਰੈਂਟ ਵਿਚ ਖਾਣੇ ਲਈ ਹਾਲ ਨੂੰ ਕਦੇ ਪੈਸੇ ਨਹੀਂ ਦੇਣੇ ਪੈਣਗੇ।

ਹਾਲ ਨੇ 31 ਅਗਸਤ ਨੂੰ ਇਕ ਟਵੀਟ ਵਿਚ ਲਿਖਿਆ,''ਮਾਈਕ ਨੇ ਅੱਜ ਰਾਤ ਮੈਨੂੰ ਫੋਨ ਕਰ ਕੇ ਦਿਲੋਂ ਧੰਨਵਾਦ ਕੀਤਾ।'' ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ,''ਮੈਨੂੰ ਹਾਲ ਹੀ ਵਿਚ ਦੱਸਿਆ ਗਿਆ ਕਿ ਮੈਨੂੰ ਪੂਰੀ ਜ਼ਿੰਦਗੀ ਫ੍ਰੀ ਚਿਕਨ ਖਾਣ ਨੂੰ ਮਿਲੇਗਾ। ਇਹ ਕੋਈ ਸੁਪਨਾ ਨਹੀਂ ਹੈ।''

ਭਾਵੇਂਕਿ ਹਾਲ ਨੇ ਹੀ ਨਹੀਂ ਸਗੋਂ ਉਨ੍ਹਾਂ ਦੇ ਕਈ ਫਾਲੋਅਰਜ਼ ਦਾ ਵੀ ਕਹਿਣਾ ਹੈ ਕਿ ਰੈਸਟੋਰੈਂਟ ਦਾ ਖਾਣਾ ਬਹੁਤ ਸੁਆਦੀ ਹੁੰਦਾ ਹੈ ਅਤੇ ਇਸ ਸੁਆਦੀ ਖਾਣੇ ਕਾਰਨ ਉਹ ਰੈਸਟੋਰੈਂਟ ਜਾਣਾ ਪਸੰਦ ਕਰਦੇ ਹਨ।

Vandana

This news is Content Editor Vandana