ਅਮਰੀਕਾ ਤੋਂ ਆਈ ਬੁਰੀ ਖਬਰ, ਸੜਕ ਹਾਦਸੇ 'ਚ 5 ਪੰਜਾਬੀਆਂ ਦੀ ਮੌਤ

09/07/2017 11:29:26 AM

ਫਰਿਜ਼ਨੋ ( ਰਾਜ ਗੋਗਨਾ) -  ਕੈਲੇਫੋਰਨੀਆ 'ਚ ਪੈਂਦੇ ਫਰਿਜ਼ਨੋ ਸ਼ਹਿਰ ਨੇੜੇ ਮੈਨਡੋਟਾ ਸ਼ਹਿਰ ਹਾਈਵੇਅ 33 ਅਤੇ ਮੈਨਿੰਗ ਐਵੇਨਿਊ 'ਤੇ ਵਾਪਰੇ ਸੜਕ ਹਾਦਸੇ 'ਚ ਬੇ-ਏਰੀਏ ਦੇ ਹੈਵਰਡ ਨਾਲ ਸਬੰਧਤ ਪੰਜ ਪੰਜਾਬੀ ਮੂਲ ਦੇ ਲੋਕਾਂ ਦੇ ਮਾਰੇ ਜਾਣ ਦੀ ਦੁੱਖਦਾਈ ਖ਼ਬਰ ਹੈ। ਜਾਣਕਾਰੀ ਮੁਤਾਬਿਕ ਮੰਗਲਵਾਰ ਸਵੇਰੇ 9 ਵਜੇ ਦੇ ਕਰੀਬ ਇਕ ਮਰਸਡੀਜ਼ ਐੱਸ. ਯੂ. ਵੀ. ਅਤੇ ਬਿਗ-ਰਿਗ ਟਰੱਕ ਦੀ ਟੱਕਰ ਹੋ ਗਈ ਜਿਸ ਕਾਰਨ ਐੱਸ. ਯੂ. ਵੀ. 'ਚ ਸਵਾਰ ਪੰਜਾਂ ਪੰਜਾਬੀਆਂ ਦੀ ਮੌਤ ਹੋ ਗਈ। ਤਰ੍ਹਾਂ ਬੇਏਰੀਆ ਦੇ ਮਸ਼ਹੂਰ ਜੋਤਿਸ਼ ਮਾਸਟਰ ਦੀਪਕ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਗੱਡੀ ਦਾ ਡਰਾਈਵਰ 63 ਸਾਲਾ ਸੁਰਿੰਦਰ ਅਤੇ ਨਕੋਦਰ ਤੋਂ ਆਏ ਇਕ ਹੋਰ ਪੰਡਤ ਵੀ ਮ੍ਰਿਤਕਾਂ 'ਚ ਸ਼ਾਮਲ ਹਨ। ਮਾਸਟਰ ਦੀਪਕ ਪਿਛਲੇ 20 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ ਅਤੇ ਇਕ ਉੱਘੇ ਜੋਤਿਸ਼ ਸਨ। ਉਨਾਂ ਦਾ ਜੱਦੀ ਪਿੰਡ ਗੜ•ਸ਼ੰਕਰ, ਜ਼ਿਲ•ਾ ਹੁਸ਼ਿਆਰਪੁਰ ਸੀ। ਇਲਾਕੇ ਵਿਚ ਉਨ•ਾਂ ਦਾ ਕਾਫੀ ਨਾਮ ਸੀ ਅਤੇ ਹਿੰਦੂ ਭਾਈਚਾਰੇ 'ਚ ਉਨਾਂ ਦੀ ਕਾਫੀ ਮਾਨਤਾ ਸੀ। ਇਸ ਦੇ ਨਾਲ-ਨਾਲ ਮਾਸਟਰ ਦੀਪਕ ਬੇਏਰੀਆ 'ਚ ਹਿੰਦੀ ਅਤੇ ਪੰਜਾਬੀ ਸ਼ੋਆਂ ਦੇ ਪ੍ਰਮੋਟਰ ਵੀ ਰਹੇ। ਹਾਦਸੇ ਦੌਰਾਨ ਐੱਸ. ਯੂ. ਵੀ. ਗੱਡੀ ਨੂੰ ਹੈਵਰਡ ਦਾ ਰਹਿਣ ਵਾਲਾ 63 ਸਾਲਾ ਪੰਜਾਬੀ ਸੁਰਿੰਦਰ ਚਲਾ ਰਿਹਾ ਸੀ। ਹਾਦਸੇ 'ਚ ਟਰੱਕ ਦਾ ਡਰਾਈਵਰ 58 ਸਾਲਾ ਵਾਈਨ ਫਲੈਚਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਅ। ਜਾਣਕਾਰੀ ਮੁਤਾਬਕ ਇੱਕ ਤੇਜ਼ ਰਫ਼ਤਾਰ ਮਰਸੀਡੀਜ਼ ਐਸਯੂਵੀ ਸਟਾਪ ਸਾਈਨ ਮਿਸ ਕਰ ਕੇ (ਨਾ ਰੁੱਕਣ ਕਰਕੇ) ਗਰੈਬਲ ਟਰੱਕ (ਬਜਰੀ ਦੇ ਭਰੇ ਟਰੱਕ) ਅੱਗੇ ਆ ਗਈ। ਤੇਜ਼ ਰਫ਼ਤਾਰ ਟਰੱਕ ਨੇ ਮਰਸੀਡੀਜ਼ ਨੂੰ ਟੱਕਰ ਮਾਰਨ ਪਿੱਛੋਂ ਕਈ ਫੁੱਟ ਸੜਕ ਤੋਂ ਥੱਲੇ ਚੁੱਕ ਮਾਰਿਆ। ਬਜਰੀ ਦਾ ਲੋਡ ਕਾਰ ਉਪਰ ਡਿੱਗ ਗਿਆ ਅਤੇ ਉਸ ਕਾਰ ਨੂੰ ਅੱਗ ਲੱਗ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ (ਪੁਲਿਸ) ਦੇ ਅਫਸਰ ਸਟੀਵ ਸੁੰਜ ਨੇ ਦੱਸਿਆ ਕਿ ਮੌਕੇ 'ਤੇ ਅੱਗ ਦੀ ਲਪੇਟ ਵਿਚ ਆਈ ਕਾਰ ਵਿਚੋਂ ਦੋ ਵਿਅਕਤੀਆਂ ਨੂੰ ਜ਼ਿੰਦਾ ਬਾਹਰ ਵੀ ਕੱਢਿਆ ਗਿਆ ਪਰ ਸੱਟਾਂ ਦੀ ਤਾਬ ਨਾ ਝੱਲਦਿਆਂ ਉਹ ਵੀ ਮੌਕੇ 'ਤੇ ਹੀ ਦਮ ਤੋੜ ਗਏ। ਇਸ ਮੌਕੇ ਟਰੱਕ ਡਰਾਈਵਰ ਵੇਨ ਫਿਲਚਰ (ਡਨੂਬਾ) ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਹੈਲੀਕਾਪਟਰ ਰਾਹੀਂ ਫਰਿਜ਼ਨੋ ਦੇ ਕਮਿਊਨਿਟੀ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਮਾਸਟਰ ਦੀਪਕ ਸਵੇਰੇ 6.30 ਵਜੇ ਆਪਣੇ ਘਰੋਂ ਹੈਵਰਡ ਤੋਂ ਰਵਾਨਾ ਹੋਏ ਅਤੇ 9 ਵਜੇ ਦੇ ਕਰੀਬ ਇਹ ਘਟਨਾ ਘਟੀ। ਇਹ ਲੋਕ ਕਿਸੇ ਦੇ ਘਰ ਪੂਜਾ ਕਰਨ ਲਈ ਜਾ ਰਹੇ ਸਨ। ਪਤਾ ਲੱਗਿਆ ਹੈ ਕਿ ਜਿਸ ਥਾਂ 'ਤੇ ਇਨਾਂ ਪਹੁੰਚਣਾ ਸੀ, ਉਸ ਤੋਂ ਕੁਝ ਦੂਰੀ 'ਤੇ ਹੀ ਇਹ ਹਾਦਸਾ ਵਾਪਰ ਗਿਆ। ਪੁਲਿਸ ਅਨੁਸਾਰ 2009 ਮਾਡਲ ਦੀ ਮਰਸਡੀਜ਼ ਗੱਡੀ ਜਦੋਂ ਮੈਨਿੰਗ ਐਵੇਨਿਊ ਦੇ ਸਟਾਪ ਸਾਈਨ ਦੇ ਨਜ਼ਦੀਕ ਪਹੁੰਚੀ, ਤਾਂ ਉਸ ਵਕਤ ਇਹ ਹਾਦਸਾ ਹੋਇਆ। ਪੁਲਿਸ ਅਨੁਸਾਰ ਦੋਵੇਂ ਗੱਡੀਆਂ ਸਟਾਪ ਸਾਈਨ 'ਤੇ ਨਹੀਂ ਰੁੱਕੀਆਂ, ਜਿਸ ਕਰਕੇ ਇਹ ਹਾਦਸਾ ਹੋਇਆ। ਹਾਦਸੇ ਕਾਰਨ ਮਰਸਡੀਜ਼ ਗੱਡੀ ਟਰੱਕ ਦੇ ਟਰੇਲਰ ਦੇ ਬਿਲਕੁਲ ਥੱਲੇ ਆ ਗਈ ਅਤੇ ਉਸ ਨੂੰ ਅੱਗ ਲੱਗ ਗਈ, ਜਿਸ ਕਰਕੇ ਮਰਸਡੀਜ਼ 'ਚ ਸਵਾਰ ਤਿੰਨ ਯਾਤਰੀ ਗੱਡੀ ਦੇ ਅੰਦਰ ਹੀ ਸੜ ਕੇ ਮਾਰੇ ਗਏ ਅਤੇ 2 ਲਾਸ਼ਾਂ ਗੱਡੀ ਤੋਂ ਬਾਹਰ ਬਰਾਮਦ ਹੋਈਆਂ। ਪੁਲਸ ਨੇ ਮ੍ਰਿਤਕ ਵਿਅਕਤੀਆਂ ਦੇ ਨਾਂਵਾਂ ਦਾ ਐਲਾਨ ਨਹੀਂ ਕੀਤਾ, ਪਰ ਸਥਾਨਕ ਪੱਤਰਕਾਰਾਂ ਅਤੇ ਲੋਕਾਂ ਤੋਂ ਪਤਾ ਚੱਲਿਆ ਹੈ ਕਿ ਹਾਦਸੇ 'ਚ ਮਰਨ ਵਾਲੇ 'ਚ ਬੇ-ਏਰੀਏ ਦੇ ਹੈਵਰਡ ਨਾਲ ਸਬੰਧਤ ਸਨ। ਇਸ ਘਟਨਾ ਕਾਰਨ ਫਰਿਜ਼ਨੋ ਇਲਾਕੇ ਦੇ ਪੰਜਾਬੀ ਭਾਈਚਾਰੇ ਅੰਦਰ ਸੋਗ ਦੀ ਲਹਿਰ ਹੈ। ਪੁਲਿਸ ਨੇ ਹਾਲੇ ਸਾਰੇ ਮ੍ਰਿਤਕਾਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ। ਘਟਨਾ ਕਰਕੇ ਕੱਲ• ਹਾਈਵੇ 33 ਘੰਟਿਆਂ ਬੱਧੀ ਬੰਦ ਰਿਹਾ।


Related News