ਅਮਰੀਕਾ : ਦੋ ਸਰਕਾਰੀ ਸਕੂਲਾਂ 'ਚ 'ਹਿੰਦੀ' ਨੂੰ ਵਿਸ਼ਵ ਭਾਸ਼ਾ ਵਜੋਂਂ ਪੜ੍ਹਾਉਣ ਦੀ ਮਨਜ਼ੂਰੀ

01/21/2024 11:44:15 AM

ਵਾਸ਼ਿੰਗਟਨ: ਅਮਰੀਕਾ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਚੰਗੀ ਖ਼ਬਰ ਹੈ। ਹੁਣ ਅਮਰੀਕੀ ਸਕੂਲਾਂ ਵਿੱਚ 'ਹਿੰਦੀ' ਨੂੰ ਵਿਸ਼ਵ ਭਾਸ਼ਾ ਵਜੋਂ ਪੜ੍ਹਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿਲੀਕਾਨ ਵੈਲੀ ਵਜੋਂ ਮਸ਼ਹੂਰ ਅਮਰੀਕੀ ਸ਼ਹਿਰ ਕੈਲੀਫੋਰਨੀਆ ਦੇ ਦੋ ਸਰਕਾਰੀ ਸਕੂਲਾਂ ਵਿੱਚ ਹਿੰਦੀ ਭਾਸ਼ਾ ਪੜ੍ਹਾਉਣ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਗਿਆ ਹੈ। ਫਰੀਮਾਂਟ ਵਿੱਚ ਵੱਡੇ ਭਾਰਤੀ ਅਮਰੀਕੀ ਭਾਈਚਾਰੇ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇੱਥੇ ਰਹਿਣ ਵਾਲੇ ਲੋਕ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਹਿੰਦੀ ਪੜ੍ਹਾਉਣ ਦੀ ਮੰਗ ਕਰ ਰਹੇ ਸਨ। 

ਫਰੀਮਾਂਟ, ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਭਾਰਤੀ ਅਮਰੀਕੀ ਹਨ। ਅਜਿਹੇ ਵਿੱਚ ਦੋ ਸਰਕਾਰੀ ਸਕੂਲਾਂ ਵਿੱਚ ਹਿੰਦੀ ਨੂੰ ਵਿਕਲਪਿਕ ਵਿਸ਼ੇ ਵਜੋਂ ਪੜ੍ਹਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ। ਫਰੀਮਾਂਟ ਯੂਨੀਫਾਈਡ ਸਕੂਲ ਡਿਸਟ੍ਰਿਕਟ (FUSD) ਬੋਰਡ ਨੇ ਹਿੰਦੀ ਦੇ ਅਧਿਐਨ ਲਈ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ 17 ਜਨਵਰੀ ਨੂੰ 4-1 ਵੋਟਾਂ ਨਾਲ ਵੋਟਿੰਗ ਹੋਈ ਸੀ। ਹਿੰਦੀ ਨੂੰ ਅਗਸਤ ਵਿੱਚ ਸ਼ੁਰੂ ਹੋਣ ਵਾਲੇ 2024-25 ਸੈਸ਼ਨ ਵਿੱਚ ਹਾਰਨਰ ਮਿਡਲ ਸਕੂਲ ਅਤੇ ਇਰਵਿੰਗਟਨ ਹਾਈ ਸਕੂਲ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਸੰਧੂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਦੱਸਿਆ ਮਹੱਤਵਪੂਰਨ, ਅਗਲੀ ਪੀੜ੍ਹੀ ਨੂੰ ਦਿੱਤਾ ਖ਼ਾਸ ਸੰਦੇਸ਼

ਹਾਰਨਰ ਮਿਡਲ ਸਕੂਲ ਅਤੇ ਇਰਵਿੰਗਟਨ ਹਾਈ ਸਕੂਲ ਵਿੱਚ 65 ਪ੍ਰਤੀਸ਼ਤ ਵਿਦਿਆਰਥੀ ਭਾਰਤੀ ਅਮਰੀਕੀ ਹਨ। ਪੂਰੇ ਜ਼ਿਲ੍ਹੇ ਵਿੱਚ ਕੁੱਲ 29 ਪ੍ਰਾਇਮਰੀ, ਪੰਜ ਮਿਡਲ ਅਤੇ ਪੰਜ ਹਾਈ ਸਕੂਲ ਹਨ। ਮੈਂਬਰ ਵਿਵੇਕ ਪ੍ਰਸਾਦ, ਸ਼ੈਰਨ ਕੋਕੋ, ਲੈਰੀ ਸਵੀਨੀ ਅਤੇ ਪ੍ਰਧਾਨ ਯਾਜਿੰਗ ਝਾਂਗ, ਜੋ ਕਿ FUSD ਬੋਰਡ ਦੀ ਮੀਟਿੰਗ ਵਿੱਚ ਸ਼ਾਮਲ ਹੋਏ, ਨੇ ਹਿੰਦੀ ਭਾਸ਼ਾ ਸਿਖਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਉਨ੍ਹਾਂ ਨੇ ਆਪਣੇ ਫ਼ੈਸਲੇ ਵਿੱਚ ਵਿਦਿਆਰਥੀਆਂ ਦੀ ਭਲਾਈ ਨੂੰ ਮੁੱਖ ਕਾਰਕ ਦੱਸਿਆ।

ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਟਰੱਸਟੀ ਵਿਵੇਕ ਪ੍ਰਸਾਦ ਨੇ ਕਿਹਾ, ਮੈਂ ਹਿੰਦੀ ਭਾਸ਼ਾ ਪੜ੍ਹਾਉਣ ਦੇ ਫ਼ੈਸਲੇ ਨੂੰ ਉਥੇ ਰਹਿਣ ਵਾਲੇ ਭਾਈਚਾਰੇ ਲਈ ਮਹੱਤਵਪੂਰਨ ਫ਼ੈਸਲਾ ਕਰਾਰ ਦਿੱਤਾ। ਵਿਦਿਆਰਥੀ ਭਾਈਚਾਰੇ ਪ੍ਰਤੀ FUSD ਦੀ ਵਚਨਬੱਧਤਾ ਪ੍ਰਗਟ ਕਰਦੇ ਹੋਏ, ਟਰੱਸਟੀ ਸ਼ੈਰਨ ਕੋਕੋ ਨੇ ਕਿਹਾ, ਜੇਕਰ ਦੋ ਪਬਲਿਕ ਸਕੂਲਾਂ ਦੁਆਰਾ ਕੀਤੀ ਗਈ ਪਹਿਲਕਦਮੀ ਸਫਲ ਹੁੰਦੀ ਹੈ ਤਾਂ ਭਵਿੱਖ ਵਿਚ ਇਹ ਦੂਜੇ ਸਕੂਲਾਂ ਨੂੰ ਹਿੰਦੀ ਸਿੱਖਿਆ ਪ੍ਰਦਾਨ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ। ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਇੱਕ ਹੋਰ ਟਰੱਸਟੀ ਲੈਰੀ ਸਵੀਨੀ ਨੇ ਕਿਹਾ, "ਮੈਨੂੰ ਯਕੀਨ ਹੈ ਕਿ ਇਹ (ਪਾਇਲਟ) ਸਾਰੇ ਹਾਈ ਸਕੂਲਾਂ ਅਤੇ ਸਾਰੇ ਮਿਡਲ ਸਕੂਲਾਂ ਵਿੱਚ ਜਾਵੇਗਾ।" ਉੱਥੇ ਹਿੰਦੀ ਭਾਸ਼ਾ ਦੀ ਪੜ੍ਹਾਈ ਵੀ ਸ਼ੁਰੂ ਹੋਵੇਗੀ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana