ਐਲਕ ਗਰੋਵ ਪਾਰਕ ਦੀਆਂ ''ਤੀਆਂ'' ਦੀ ਤਿਆਰੀਆਂ ਜ਼ੋਰਾਂ ''ਤੇ

07/25/2019 9:33:15 AM

ਸੈਕਰਾਮੈਂਟੋ (ਰਾਜ ਗੋਗਨਾ)— ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 'ਤੀਆਂ ਤੀਜ਼ ਦੀਆਂ' ਨਾਂ ਹੇਠ ਮਨਾਈਆਂ ਜਾਂਦੀਆਂ ਤੀਆਂ ਇਸ ਵਾਰ 11 ਅਗਸਤ, ਦਿਨ ਐਤਵਾਰ ਨੂੰ ਮਨਾਈਆਂ ਜਾਣਗੀਆਂ। ਸੈਕਰਾਮੈਂਟੋ 'ਚ ਐਲਕ ਗਰੋਵ ਪਾਰਕ ਦੇ ਖੁੱਲ੍ਹੇ ਮੈਦਾਨ 'ਚ ਛਾਂਦਾਰ ਦਰੱਖਤਾਂ ਹੇਠ ਲੱਗਣ ਵਾਲੀਆਂ ਇਹ ਤੀਆਂ ਪੰਜਾਬ ਦੀਆਂ ਅਸਲੀ ਤੀਆਂ ਵਾਂਗ ਹੀ ਮਨਾਈਆਂ ਜਾਂਦੀਆਂ ਹਨ। 

ਪ੍ਰਬੰਧਕਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿੱਧਾ, ਬੋਲੀਆਂ, ਸਕਿੱਟਾਂ ਆਦਿ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਇਨ੍ਹਾਂ ਤੀਆਂ 'ਚ ਗੀਤ-ਸੰਗੀਤ ਦੇ ਨਾਲ-ਨਾਲ ਗਿੱਧੇ ਦੀਆਂ ਧਮਾਲਾਂ, ਬੋਲੀਆਂ, ਸਕਿੱਟਾਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਖਾਣ-ਪੀਣ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ ਦੇ ਸਟਾਲ ਵੀ ਲੱਗਣਗੇ।


Vandana

Content Editor

Related News