US : ਹਜ਼ਾਰਾਂ ਲੀਟਰ ਸ਼ਰਾਬ ਨਦੀ ''ਚ ਵਹਾਈ ਗਈ, ਮੱਛੀਆਂ ਨੂੰ ਖਤਰਾ

07/04/2019 12:55:42 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਕੈਂਟਕੀ ਨਦੀ ਵਿਚ ਹਜ਼ਾਰਾਂ ਲੀਟਰ ਸ਼ਰਾਬ ਵਹਾਏ ਜਾਣ ਦੀ ਖਬਰ ਹੈ। ਇੱਥੇ ਜਿਮ ਬੀਮ ਬੋਰਬੋਨ ਵੇਅਰਹਾਊਸ ਤੋਂ ਹਜ਼ਾਰਾਂ ਲੀਟਰ ਸ਼ਰਾਬ ਨੂੰ ਕੈਂਟਕੀ ਨਦੀ (Kentucky River) ਵਿਚ ਵਹਾ ਦਿੱਤਾ ਗਿਆ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵ੍ਹਿਸਕੀ, ਨਲੀ ਦੇ ਪਾਣੀ, ਬੈਰਲ ਦੇ ਅਵਸ਼ੇਸ਼ਾਂ ਅਤੇ ਸੜੇ ਹੋਏ ਮਲਬੇ ਦੇ ਮਿਸ਼ਰਣ ਨਾਲ ਬਹੁਤ ਸਾਰੀਆਂ ਮੱਛੀਆਂ ਦੀ ਮੌਤ ਹੋ ਸਕਦੀ ਹੈ ਕਿਉਂਕਿ ਇਸ ਨਾਲ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਵੇਗੀ।

ਅਸਲ ਵਿਚ ਇਸ ਵੇਅਰਹਾਊਸ ਵਿਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ ਨੂੰ ਬੁਝਾਉਣ ਲਈ ਅੱਗ ਬੁਝਾਊ ਕਰਮੀ ਕਾਫੀ ਮਿਹਨਤ ਕਰ ਰਹੇ ਸਨ। ਸ਼ਰਾਬ ਕਾਰਨ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਥੇ ਕਰੀਬ 45,000 ਬੈਰਲ (ਕਰੀਬ 71,54,428 ਲੀਟਰ) ਬੋਰਬੋਨ ਰੱਖੀ ਹੋਈ ਸੀ, ਜਿਸ ਵਿਚ ਧਮਾਕੇ ਹੋ ਰਹੇ ਸਨ। ਸਥਿਤੀ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਕਰਮੀਆਂ ਨੇ ਨੇੜੇ ਦੇ ਨਾਲੇ ਅਤੇ ਕੈਂਟਕੀ ਨਦੀ ਵਿਚ ਹਜ਼ਾਰਾਂ ਲੀਟਰ ਸ਼ਰਾਬ ਵਹਾ ਦਿੱਤੀ।

ਕੈਂਟਕੀ ਊਰਜਾ ਅਤੇ ਵਾਤਾਵਰਣ ਮੰਤਰੀਮੰਡਲ ਦੇ ਬੁਲਾਰੇ ਜਾਨ ਮੁਰਾ ਨੇ ਕਿਹਾ ਕਿ ਇਸ ਪ੍ਰਭਾਵ ਨੂੰ ਘੱਟ ਕਰਨ ਲਈ ਅਧਿਕਾਰੀਆਂ ਨੇ ਘਟਨਾਸਥਲ 'ਤੇ ਮੌਜੂਦ ਅੱਗ ਬੁਝਾਊ ਕਰਮੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਅੱਗ ਦੀਆਂ ਲਪਟਾਂ 'ਤੇ ਪਾਣੀ ਨਾ ਪਾਉਣ। ਇਸ ਦੀ ਬਜਾਏ ਅੱਗ ਬਲਣ ਦੇਣ। ਜ਼ਿਆਦਾ ਗਰਮੀ ਨੂੰ ਦੇਖਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੱਗ ਨਹੀਂ ਬੁਝੇਗੀ ਪਰ ਪਾਣੀ ਨਾਲ ਇਸ ਦੇ ਅਵਸ਼ੇਸ਼ ਨਦੀ ਵਿਚ ਮਿਲ ਜਾਣਗੇ ਜੋ ਠੀਕ ਨਹੀਂ ਹੈ। 

ਮੁਰਾ ਨੇ ਕਿਹਾ ਕਿ ਹੁਣ ਤੱਕ ਕਿੰਨੀ ਸ਼ਰਾਬ ਅਤੇ ਮਲਬਾ ਰੁੜ੍ਹ ਕੇ ਨਦੀ ਵਿਚ ਪਹੁੰਚਿਆ ਹੈ ਅਤੇ ਇਸ ਨਾਲ ਜੰਗਲੀ ਜੀਵਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦੇ ਬਾਰੇ ਵਿਚ ਠੀਕ ਜਾਣਕਾਰੀ ਨਹੀਂ ਮਿਲੀ ਹੈ। ਬੈਰਲ ਅਤੇ ਉਨ੍ਹਾਂ ਦੀ ਵਿਸ਼ਿਸ਼ਟ ਮਾਤਰਾ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਇਮਾਰਤ ਵਿਚ 23 ਲੱਖ ਗੈਲਨ ਤੋਂ ਵੱਧ ਬੋਰਬੋਨ ਰੱਖੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਬਿਜਲੀ ਡਿੱਗਣ ਕਾਰਨ ਗੋਦਾਮ ਵਿਚ ਅੱਗ ਲੱਗੀ ਸੀ।

Vandana

This news is Content Editor Vandana