ਬ੍ਰੈਨ ਡੈੱਡ ਤੋਂ ਬਾਅਦ ਮਰੀਜ਼ ਨੂੰ ਆਇਆ ਹੋਸ਼, ਡਾਕਟਰ ਵੀ ਹੈਰਾਨ

01/08/2019 1:34:14 PM

ਵਾਸ਼ਿੰਗਟਨ (ਬਿਊਰੋ)— ਕਿਸੇ ਨੇ ਠੀਕ ਹੀ ਕਿਹਾ ਹੈ; ਜਿਸ 'ਤੇ ਰੱਬ ਦੀ ਮਿਹਰ ਹੁੰਦੀ ਹੈ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚ ਸਕਦਾ। ਅਜਿਹੀ ਹੀ ਰੱਬ ਦੀ ਮਿਹਰ ਅਮਰੀਕਾ ਵਿਚ ਰਹਿੰਦੇ ਇਕ ਸ਼ਖਸ 'ਤੇ ਹੋਈ ਅਤੇ ਉਹ ਮੌਤ ਦੇ ਮੂੰਹ ਵਿਚੋਂ ਬਚ ਨਿਕਲਿਆ। ਅਮਰੀਕਾ ਦੇ ਨੇਬਾਰਸਕਾ ਦੇ ਰਹਿਣ ਵਾਲੇ 61 ਟੀ ਸਕੌਟ ਮਾਰ ਇਕ ਮਹੀਨੇ ਪਹਿਲਾਂ ਮਤਲਬ 12 ਦਸੰਬਰ ਨੂੰ ਆਏ ਸਟਰੋਕ ਦੇ ਬਾਅਦ ਬੇਹੋਸ਼ ਹੋ ਗਏ ਸਨ। ਹਸਪਤਾਲ ਵਿਚ ਜਦੋਂ ਡਾਕਟਰਾਂ ਨੂੰ ਕਈ ਦਿਨ ਤੱਕ ਸਕੌਟ ਦੇ ਦਿਮਾਗ ਵਿਚ ਕੋਈ ਪ੍ਰਤੀਕਿਰਿਆ ਹੁੰਦੀ ਨਜ਼ਰ ਨਹੀਂ ਆਈ ਤਾਂ ਉਨ੍ਹਾਂ ਨੂੰ 'ਬ੍ਰੈਨ ਡੈੱਡ' ਐਲਾਨ ਕਰ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਵੀ ਸਕੌਟ ਦੇ ਹੋਸ਼ ਵਿਚ ਆਉਣ ਦੀ ਉਮੀਦ ਛੱਡ ਦਿੱਤੀ ਸੀ। ਇਸ ਮਗਰੋਂ ਉਨ੍ਹਾਂ ਦਾ ਲਾਈਫ ਸਪੋਰਟ ਸਿਸਟਮ ਬੰਦ ਕਰ ਦਿੱਤਾ ਗਿਆ। ਹਾਲਾਂਕਿ ਅਗਲੇ ਹੀ ਦਿਨ ਸਕੌਟ ਹੋਸ਼ ਵਿਚ ਆ ਗਏ। ਡਾਕਟਰ ਇਸ ਘਟਨਾ ਨੂੰ ਚਮਤਕਾਰ ਦੇ ਤੌਰ 'ਤੇ ਦੇਖ ਰਹੇ ਹਨ।

ਪਰਿਵਾਰ ਨੇ ਸ਼ੇਅਰ ਕੀਤਾ ਅਨੁਭਵ
ਡਾਕਟਰਾਂ ਨੇ ਜਦੋਂ ਸਕੌਟ ਦੇ ਹੋਸ਼ ਵਿਚ ਨਾ ਆਉਣ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਵੀ ਉਸ ਦੇ ਠੀਕ ਹੋਣ ਦੀ ਉਮੀਦ ਛੱਡ ਦਿੱਤੀ। ਸਕੌਟ ਦੀ ਬੇਟੀ ਪ੍ਰੇਸਟਨ ਮੁਤਾਬਕ,''ਸਾਨੂੰ ਲੱਗਾ ਕਿ ਪਿਤਾ ਜੀ ਕਦੇ ਹੋਸ਼ ਵਿਚ ਨਹੀਂ ਆਉਣਗੇ। ਉਹ ਹਮੇਸ਼ਾ ਕਹਿੰਦੇ ਸਨ ਕਿ ਮੈਂ ਨਹੀਂ ਚਾਹੁੰਦਾ ਕਿ ਬੱਚੇ ਮੈਨੂੰ ਹਸਪਤਾਲ ਦੇ ਬਿਸਤਰ 'ਤੇ ਦੇਖਣ। ਇਸ ਮਗਰੋਂ ਉਨ੍ਹਾਂ ਦਾ ਲਾਈਫ ਸਪੋਰਟ ਸਿਸਟਮ ਬੰਦ ਕਰ ਦਿੱਤਾ ਗਿਆ। ਅਸੀਂ ਉਨ੍ਹਾਂ ਦੇ ਅੰਤਮ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।'' 

ਹਾਲਾਂਕਿ ਲਾਈਫ ਸਪੋਰਟਸ ਸਿਸਟਮ ਬੰਦ ਹੋਣ ਦੇ ਬਾਅਦ ਵੀ ਸਕੌਟ ਦੇ ਸਾਹ ਚੱਲਦੇ ਰਹੇ। ਪ੍ਰੇਸਟਨ ਮੁਤਾਬਕ,'' ਜਦੋਂ ਅਗਲੇ ਦਿਨ ਸਵੇਰੇ ਮੈਂ ਹਸਪਤਾਲ ਵਿਚ ਪਿਤਾ ਜੀ ਨੂੰ ਸਾਹ ਲੈਂਦੇ ਦੇਖਿਆ ਤਾਂ ਮੈਂ ਉਨ੍ਹਾਂ ਨੂੰ ਆਪਣਾ ਅੰਗੂਠਾ ਹਿਲਾਉਣ ਲਈ ਕਿਹਾ। ਉਨ੍ਹਾਂ ਨੇ ਪ੍ਰਤੀਕਿਰਿਆ ਵਿਚ ਹੌਲੀ-ਹੌਲੀ ਅੰਗੂਠਾ ਹਿਲਾਇਆ।'' ਇਸ ਮਗਰੋਂ ਪ੍ਰੇਸਟਨ ਨੇ ਡਾਕਟਰਾਂ ਨੂੰ ਬੁਲਾ ਕੇ ਪਿਤਾ ਦੀ ਜਾਂਚ ਕਰਵਾਈ।

ਦੂਜੇ ਟੈਸਟ ਵਿਚ ਜਗੀ ਉਮੀਦ
ਸਕੌਟ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਟੀਮ ਵਿਚ ਸ਼ਾਮਲ ਡਾਕਟਰ ਰੇਬੇਕਾਰ ਰੰਜ ਮੁਤਾਬਕ,''ਸਾਨੂੰ ਪਹਿਲਾਂ ਲੱਗਾ ਕਿ ਸਕੌਟ ਜਿਸ ਬੀਮਾਰੀ ਨਾਲ ਪੀੜਤ ਹਨ ਉਹ ਠੀਕ ਨਹੀਂ ਹੋ ਸਕਦੀ। ਇਸ ਲਈ ਅਖੀਰ ਵਿਚ ਅਸੀਂ ਉਨ੍ਹਾਂ ਦਾ ਬ੍ਰੈਨ ਡੈੱਡ ਹੋਣ ਦਾ ਐਲਾਨ ਕਰ ਦਿੱਤਾ। ਜਦੋਂ ਸਾਨੂੰ ਪਤਾ ਚੱਲਿਆ ਕਿ ਲਾਈਫ ਸਪੋਰਟਸ ਸਿਸਟਮ ਬੰਦ ਹੋਣ ਦੇ ਬਾਵਜੂਦ ਸਕੌਟ ਪ੍ਰਤੀਕਿਰਿਆ ਦੇ ਰਹੇ ਹਨ ਤਾਂ ਅਸੀਂ ਉਨ੍ਹਾਂ ਦੇ ਕੁਝ ਹੋਰ ਟੈਸਟ ਕੀਤੇ।

ਇਨ੍ਹਾਂ ਟੈਸਟਾਂ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦਾ ਸਟਰੋਕ ਆਇਆ ਸੀ ਮਤਲਬ ਉਨ੍ਹਾਂ ਦੀ ਬੀਮਾਰੀ ਠੀਕ ਹੋ ਸਕਦੀ ਸੀ।'' ਸਕੌਟ ਨੇ ਆਪਣੇ ਬਚਣ ਦਾ ਕ੍ਰੈਡਿਟ ਆਪਣੇ ਵਿਸ਼ਵਾਸ ਨੂੰ ਦਿੱਤਾ ਅਤੇ ਇਸ ਨੂੰ ਇਕ ਚਮਤਕਾਰ ਦੱਸਿਆ।

Vandana

This news is Content Editor Vandana