ਸਿੰਧੀ ਫਾਊਂਡੇਸ਼ਨ ਪਾਕਿ ''ਚ ਕੁੜੀਆਂ ਦੇ ਧਰਮ ਪਰਿਵਰਤਨ ਵਿਰੁੱਧ ਚੁੱਕੇਗਾ ਆਵਾਜ਼

09/12/2019 9:59:06 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਅਧਾਰਿਤ ਸਿੰਧੀ ਸੰਗਠਨ 'ਯੂਨਾਈਟਿਡ ਨੈਸ਼ਨਜ਼ ਜਨਰਲ ਅਸੈਂਬਲੀ' (UNGA) ਵਿਚ ਪਾਕਿਸਤਾਨ ਵਿਚ ਕੁੜੀਆਂ ਦੇ ਜ਼ਬਰੀ ਧਰਮ ਪਰਿਵਰਤਨ ਵਿਰੁੱਧ ਇਸ ਮੁੱਦੇ 'ਤੇ ਵਿਰੋਧ ਕਰਨ ਦੀ ਯੋਜਨਾ ਬਣਾ ਰਹੇ ਹਨ। 26 ਸਤੰਬਰ ਨੂੰ ਨਿਊਯਾਰਕ ਵਿਚ 'ਯੂਨਾਈਟਿਡ ਨੈਸ਼ਨਜ਼ ਜਨਰਲ ਅਸੈਂਬਲੀ' ਦੀ ਬੈਠਕ ਵਿਚ ਉਹ ਇਸ ਮੁੱਦੇ 'ਤੇ ਆਵਾਜ਼ ਚੁੱਕਣਗੇ। ਸਿੰਧੀ ਸੰਗਠਨ ਹਮੇਸ਼ਾ ਤੋਂ ਪਾਕਿਸਤਾਨ ਵਿਰੁੱਧ ਕੁੜੀਆਂ ਦੇ ਜ਼ਬਰੀ ਧਰਮ ਪਰਿਵਰਤਨ ਕਰਾਉਣ ਵਿਰੁੱਧ ਆਵਾਜ਼ ਚੁੱਕਦਾ ਰਹੇ ਹਨ। ਇਸ ਸੰਗਠਨ ਨੇ ਫੈਸਲਾ ਲਿਆ ਹੈ ਕਿ ਉਹ 'ਸੇਫ ਸਿੰਧੀ ਗਰਲ' ਦੇ ਤਹਿਤ ਇਹ ਕੰਮ ਕਰੇਗਾ।

ਜਾਣਕਾਰੀ ਮੁਤਾਬਕ ਹਰੇਕ ਸਾਲ 1 ਹਜ਼ਾਰ ਸਿੰਧੀ ਹਿੰਦੂ ਕੁੜੀਆਂ ਦਾ ਜ਼ਬਰੀ ਵਿਆਹ ਕਰਾਉਣ ਦੇ ਬਾਅਦ ਇਸਲਾਮ ਕਬੂਲ ਕਰਾਇਆ ਜਾਂਦਾ ਹੈ। ਇਸ ਦੌਰਾਨ ਇਨ੍ਹਾਂ ਕੁੜੀਆਂ ਦੀ ਉਮਰ 12 ਤੋਂ 18 ਸਾਲ ਦੇ ਵਿਚ ਹੁੰਦੀ ਹੈ। ਜਾਣਕਾਰੀ ਮੁਤਾਬਕ ਹਰ ਮਹੀਨੇ 40 ਤੋਂ 60 ਸਿੰਧੀ ਕੁੜੀਆਂ ਇਸ ਨੀਤੀ ਦਾ ਸ਼ਿਕਾਰ ਬਣਦੀਆਂ ਹਨ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਸੰਗਠਨ ਮੁਤਾਬਕ ਜਨਵਰੀ 2004 ਤੋਂ ਮਈ 2018 ਵਿਚ ਪਾਕਿਸਤਾਨ ਵਿਚ ਸਿੰਧੀ ਕੁੜੀਆਂ ਦੇ ਧਰਮ ਪਰਿਵਰਤਨ ਦੇ ਘੱਟੋ-ਘੱਟ 7,430 ਕੇਸ ਹੋਏ ਹਨ।

ਪਾਕਿਸਤਾਨ ਦੇ ਹਿਊਮਨ ਰਾਈਟਸ ਕਮਿਸ਼ਨ ਮੁਤਾਬਕ,''ਇਨ੍ਹਾਂ ਕੁੜੀਆਂ ਦੀ ਗੁੰਮਸ਼ੁਦਗੀ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਂਦੀ ਹੈ ਪਰ ਉਹ ਇਸ ਗੱਲ ਨੂੰ ਅਣਡਿੱਠਾ ਕਰਦੇ ਹਨ।'' ਸਿੰਧੀ ਸੰਗਠਨ ਮੁਤਾਬਕ ਇਸ ਤਰ੍ਹਾਂ ਦੇ ਧਰਮ ਪਰਿਵਰਤਨ ਵਿਚ ਰਾਜਨੀਤਕ ਨੇਤਾ ਅਤੇ ਆਰਮੀ ਦਾ ਵੀ ਹੱਥ ਹੁੰਦਾ ਹੈ। ਖਬਰਾਂ ਮੁਤਾਬਕ ਮਿਆਨ ਮਿਥੂ ਇਕ ਰਾਜਨੀਤਕ ਲੀਡਰ ਅਤੇ ਧਾਰਮਿਕ ਨੇਤਾ ਹਨ ਜੋ ਸਿੰਧੀ ਕੁੜੀਆਂ ਦਾ ਧਰਮ ਪਰਿਵਰਤਨ ਕਰਾਉਂਦੇ ਹਨ। ਇਸ ਦੇ ਇਲਾਵਾ ਸਿੰਧੀ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦਾ ਆਰਮੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਸੰਬੰਧ ਹੈ ਜੋ ਉਨ੍ਹਾਂ ਨੂੰ ਬਿਨਾਂ ਇਜਾਜ਼ਤ ਦੇ ਅਜਿਹਾ ਕੰਮ ਕਰਨ ਦਿੰਦੇ ਹਨ।

Vandana

This news is Content Editor Vandana