ਵਿਲੀਅਮਜ਼ ਨੂੰ ਮਿਲ ਸਕਦੈ ਦੱਖਣੀ ਏਸ਼ੀਆ ਦਾ ਇਹ ਖਾਸ ਅਹੁਦਾ

12/13/2018 10:23:02 AM

ਵਾਸ਼ਿੰਗਟਨ (ਭਾਸ਼ਾ)— ਪਾਕਿਸਤਾਨ 'ਤੇ ਸਖਤ ਰਵੱਈਆ ਰੱਖਣ ਲਈ ਪਛਾਣੇ ਜਾਣ ਵਾਲੇ ਰੌਬਰਟ ਵਿਲੀਅਮਜ਼ ਦੱਖਣੀ ਏਸ਼ੀਆ ਮਾਮਲਿਆਂ ਲਈ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਬਣਾਏ ਜਾ ਸਕਦੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਇਸ ਅਹੁਦੇ ਲਈ ਵਿਲੀਅਮਜ਼ ਨੂੰ ਨਾਮਜ਼ਦ ਕਰਨਾ ਚਾਹੁੰਦੇ ਹਨ। ਵਿਲੀਅਮਜ਼ ਕੋਲ ਵਿਸ਼ਲੇਸ਼ਕ ਅਤੇ ਖੁਫੀਆ ਅਧਿਕਾਰੀ ਦੇ ਤੌਰ 'ਤੇ ਦੱਖਣੀ ਏਸ਼ੀਆ ਅਤੇ ਅਫਗਾਨਿਸਤਾਨ ਮਾਮਲਿਆਂ ਵਿਚ 20 ਸਾਲ ਤੋਂ ਵੱਧ ਦਾ ਅਨੁਭਵ ਹੈ। ਉਨ੍ਹਾਂ ਨੂੰ ਸਹਾਇਕ ਉਪ ਵਿਦੇਸ਼ ਮੰਤਰੀ ਦਾ ਮਹੱਤਵਪੂਰਨ ਅਹੁਦਾ ਦਿੱਤਾ ਜਾ ਸਕਦਾ ਹੈ।

ਟਰੰਪ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਹੀ ਦੱਖਣ ਅਤੇ ਮੱਧ ਏਸ਼ੀਆ ਦੇ ਸਹਾਇਕ ਮੰਤਰੀ ਦਾ ਅਹੁਦਾ ਖਾਲੀ ਪਿਆ ਹੈ। ਖੁਫੀਆ ਅਧਿਕਾਰੀ ਹੋਣ ਕਾਰਨ ਵਿਲੀਅਮਜ਼ ਦੇ ਬਾਰੇ ਵਿਚ ਜਨਤਕ ਤੌਰ 'ਤੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਡਿਪਲੋਮੈਟਿਕ ਭਾਈਚਾਰੇ ਵਿਚ ਉਨ੍ਹਾਂ ਦਾ ਅਕਸ ਪਾਕਿਸਤਾਨ 'ਤੇ ਸਖਤ ਰਵੱਈਆ ਰੱਖਣ ਵਾਲੇ ਅਧਿਕਾਰੀ ਅਤੇ ਇਕ ਅਜਿਹੇ ਵਿਅਕਤੀ ਦਾ ਹੈ ਜੋ ਅਮਰੀਕਾ ਦੇ ਕੂਟਨੀਤਕ ਹਿੱਸੇਦਾਰ ਦੇ ਤੌਰ 'ਕੇ ਭਾਰਤ ਦੀ ਮਹੱਤਤਾ ਨੂੰ ਪਛਾਣਦੇ ਹਨ।

Vandana

This news is Content Editor Vandana