ਵਿਜਟਰ ਵੀਜ਼ੇ ''ਤੇ ਅਮਰੀਕਾ ਗਏ ਪੰਜਾਬੀ ਸ਼ਖਸ ਦੀ ਸੜਕ ਹਾਦਸੇ ''ਚ ਮੌਤ

10/04/2019 11:19:33 AM

ਕੈਲੀਫੋਰਨੀਆ (ਰਾਜ ਗੋਗਨਾ)— ਬੀਤੇ ਦਿਨੀਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਵਿਜਟਰ ਵੀਜ਼ੇ ਤੇ ਆਏ ਪੰਜਾਬ ਦੇ ਸ਼ਹਿਰ ਖੰਨਾ ਦੇ ਨਿਵਾਸੀ ਸ. ਲਾਲ ਸਿੰਘ (52) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਬੀਤੇ ਦਿਨੀਂ ਉਹ ਘਰ ਤੋਂ ਸਾਈਕਲ 'ਤੇ ਗੁਰੂ ਘਰ ਜਾਣ ਲਈ ਨਿਕਲੇ ਸੀ ਤਾਂ ਪਿੱਛੋਂ ਇਕ 19 ਸਾਲਾ ਇੱਕ ਲੜਕੀ ਜਿਸ ਕੋਲ ਲਾਇਸੈਂਸ ਵੀ ਨਹੀਂ ਸੀ, ਨੇ ਆਪਣੀ ਕਾਰ ਨਾਲ ਉਹਨਾਂ ਨੂੰ ਟੱਕਰ ਮਾਰ ਦਿੱਤੀ। ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹਨਾਂ ਦਾ ਇੱਥੇ ਕੋਈ ਵੀ ਪਰਿਵਾਰਕ ਮੈਂਬਰ ਨਾ ਹੋਣ ਕਰਕੇ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਨੇ ਰਲਕੇ ਉਹਨਾਂ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ ਹੈ। 

ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 13 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਮ ਫਾਉਲਰ (99 & CLOV9S Ave) ਵਿਖੇ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਰਵਿਦਾਸ ਟੈਂਪਲ ਸਿਲਮਾ ਵਿੱਖੇ ਪਵੇਗਾ। ਗੁਰੂ ਘਰ ਦਾ ਪਤਾ 2650 Blaine Ave Selma CA 93622 ਹੈ। ਸਵ. ਲਾਲ ਸਿੰਘ ਦੀ ਵਿੱਤੀ ਹਾਲਤ ਵੀ ਠੀਕ ਠਾਕ ਹੀ ਹੈ, ਯਾਰਾਂ ਦੋਸਤਾਂ ਵੱਲੋਂ ਕਮਿਊਨਿਟੀ ਨੂੰ ਵਿੱਤੀ ਮੱਦਦ ਲਈ ਬੇਨਤੀ ਕੀਤੀ ਜਾਂਦੀ ਹੈ, ਜੋ ਵੀ ਕੋਈ ਤਿਲ-ਫੁੱਲ ਆਪਣੀ ਨੇਕ ਕਮਾਈ ਵਿਚੋਂ ਸਵ. ਲਾਲ ਸਿੰਘ ਦੇ ਪਰਿਵਾਰ ਅਤੇ ਅੰਤਿਮ ਸੰਸਕਾਰ ਸਬੰਧੀ ਮਦਦ ਦੇ ਰੂਪ ਵਿੱਚ ਦਾਨ ਕਰਨਾ ਚਾਹੇ ਤਾਂ ਰਾਜਵਿੰਦਰ ਸਿੰਘ 'ਰਾਜ' (660) 888-3901 ਦੇ ਸੰਪਰਕ ਨੰਬਰ 'ਤੇ ਫੋਨ ਕਰਨ। ਅਸੀਂ ਮਦਦ ਕਰਨ ਵਾਲਿਆਂ ਦੇ ਬਹੁਤ ਧੰਨਵਾਦੀ ਹੋਵਾਂਗੇ।


Vandana

Content Editor

Related News