ਅਮਰੀਕਾ : ਰੇਨੋ ਏਅਰ ਰੇਸ ''ਤੇ ਹਾਦਸਾਗ੍ਰਸਤ ਹੋਇਆ ਜਹਾਜ਼, ਪਾਇਲਟ ਦੀ ਮੌਤ

09/19/2022 1:06:56 PM

ਵਾਸ਼ਿੰਗਟਨ (ਰਾਜ ਗੋਗਨਾ): ਨੇਵਾਡਾ ਸੂਬੇ ਦੇ ਸ਼ਹਿਰ ਰੇਨੋ ਵਿੱਚ ਇੱਕ ਜਹਾਜ਼ ਆਪਣੀ ਕਲਾਸ ਦੇ ਫਾਈਨਲ ਵਿੱਚ ਉੱਡ ਰਿਹਾ ਸੀ ਅਤੇ ਜਦੋਂ ਇਹ ਇਵੈਂਟ ਦੇ ਤੀਜੇ ਲੈਪ 'ਤੇ ਪਹੁੰਚਿਆ ਉਸ ਦੌਰਾਨ ਉਹ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਦੁਪਹਿਰ ਨੂੰ ਰੇਨੋ ਏਅਰ ਰੇਸ ਦੀ ਚੈਂਪੀਅਨਸ਼ਿਪ ਦੇ ਦੌਰ ਦੌਰਾਨ ਵਾਪਰਿਆ। 

ਪੜ੍ਹੋ ਇਹ ਅਹਿਮ ਖ਼ਬਰ-1 ਲੱਖ ਤੋਂ ਵੱਧ ਕੈਨੇਡੀਅਨ ਸਿੱਖਾਂ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਖਾਲਿਸਤਾਨ ਰੈਫਰੈਂਡਮ ਦੇ ਹੱਕ 'ਚ ਪਾਈ ਵੋਟ

ਆਯੋਜਕਾਂ ਦੇ ਅਨੁਸਾਰ ਐਤਵਾਰ ਦੁਪਹਿਰ ਨੂੰ ਨੇਵਾਡਾ ਦੇ ਸ਼ਹਿਰ ਰੇਨੋ ਵਿੱਚ ਏਅਰ ਰੇਸ ਦੌਰਾਨ ਇਸ ਜਹਾਜ ਦੇ ਪਾਇਲਟ ਦੀ ਮੌਤ ਹੋ ਗਈ। ਰੇਨੋ ਏਅਰ ਰੇਸਿੰਗ ਐਸੋਸੀਏਸ਼ਨ ਦੇ ਸੀਈਓ ਫਰੇਡ ਟੇਲਿੰਗ ਨੇ ਐਤਵਾਰ ਸ਼ਾਮ ਨੂੰ ਇੱਕ ਨਿਊਜ ਕਾਨਫਰੰਸ ਦੌਰਾਨ ਇਹ ਸੰਕੇਤ ਦਿੱਤਾ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਸ਼ੁਰੂਆਤੀ ਬਿਆਨ ਵਿੱਚ ਕਿਹਾ ਕਿ ਏਅਰੋ ਐਲ-29 ਡੇਲਫਿਨ ਦੁਪਹਿਰ 3:45 ਵਜੇ ਰੇਨੋ ਵਿੱਚ ਇੱਕ ਰਿਹਾਇਸ਼ੀ ਖੇਤਰ ਦੇ ਪਿੱਛੇ ਕਰੈਸ਼ ਹੋਇਆ। ਵਾਸ਼ੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸ਼ਾਮ 4:00 ਵਜੇ ਤੋਂ ਬਾਅਦ ਇੱਕ ਟਵੀਟ ਵਿੱਚ ਕਿਹਾ ਕਿ ਇਹ ਕਰੈਸ਼ ਜਹਾਜ ਰੇਸ ਦੇ ਸਥਾਨ ਤੋਂ ਲਗਭਗ ਦੋ ਮੀਲ ਉੱਤਰ ਵੱਲ 13945 ਰੈੱਡ ਰੌਕ ਰੋਡ ਦੇ ਖੇਤਰ ਵਿੱਚ ਸਥਿਤ ਸੀ। ਟੇਲਿੰਗ ਨੇ ਕਿਹਾ ਕਿ ਜੈੱਟ ਜਹਾਜ਼ ਦਾ ਮਾਡਲ, ਅਸਲ ਵਿੱਚ ਫੌਜੀ ਸਿਖਲਾਈ ਲਈ ਵਿਕਸਤ ਕੀਤਾ ਗਿਆ ਸੀ। ਇਹ ਘਟਨਾ ਦੀ ਤੀਜੀ ਲੈਪ ਦੇ ਦੌਰਾਨ ਕ੍ਰੈਸ਼ ਹੋ ਗਿਆ। ਉਸ ਨੇ ਪਾਇਲਟ ਦੀ ਪਛਾਣ ਸਾਂਝੀ ਨਹੀਂ ਕੀਤੀ।

Vandana

This news is Content Editor Vandana