ਅਮਰੀਕਾ : ਮਿਊਜ਼ੀਅਮ ਵੱਲੋਂ ਬਾਸਕਟਬਾਲ ਇਤਿਹਾਸ ਨੂੰ ਸਮਰਪਿਤ ਪ੍ਰਦਰਸ਼ਨੀ ਆਯੋਜਿਤ

02/14/2020 3:14:39 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਇਕ ਮਿਊਜ਼ੀਅਮ ਨੇ ਆਪਣੀ ਇਕ ਪ੍ਰਦਰਸ਼ਨੀ 'ਸਿਟੀ/ਗੇਮ' ਵਿਚ ਸ਼ਹਿਰ ਦੇ ਕੁਝ ਮਹਾਨ ਬਾਸਕਟਬਾਲ ਖਿਡਾਰੀਆਂ ਅਤੇ ਉਹਨਾਂ ਦੇ ਯਾਦਗਰਾ ਪਲਾਂ ਦੇ ਵੀਡੀਓ ਨੂੰ ਪ੍ਰਦਰਸ਼ਿਤ ਕੀਤਾ। ਅਜਿਹੇ ਵਿਚ ਇਕ ਖਿਡਾਰੀ ਰਹੇ ਕਰੀਬ ਅਬਦੁੱਲ-ਜ਼ੱਬਾਰ ਨੇ ਜਦੋਂ ਆਪਣੇ ਪਹਿਲੇ ਹਾਈ ਸਕੂਲ ਦੀ ਟੀਮ ਦੇ ਸਾਥੀਆਂ ਅਤੇ ਵਿਰੋਧੀਆਂ ਦੇ ਨਾਵਾਂ ਦੇ ਨਾਲ ਆਪਣਾ ਨਾਮ ਪੜ੍ਹਿਆ ਤਾਂ ਉਹਨਾਂ ਦੇ ਚਿਹਰੇ 'ਤੇ ਮੁਸਕਾਨ ਆ ਗਈ। 

ਜ਼ੱਬਾਰ ਆਪਣੀ ਨਿਊਯਾਰਕ ਹਾਈ ਸਕੂਲ ਚੈਂਪੀਅਨਸ਼ਿਪ ਦਾ ਇਹ ਵੀਡੀਓ ਬਹੁਤ ਉਤਸੁਕਤਾ ਨਾਲ ਦੇਖ ਰਹੇ ਸਨ, ਜਦੋਂ 55 ਸਾਲ ਪਹਿਲਾਂ ਉਹਨਾਂ ਨੂੰ 'ਪਾਵਰ ਮੈਮੋਰੀਅਲ ਅਕੈਡਮੀ' ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਸਮੇਂ ਉਹ ਲਿਊ ਅਲਸਿੰਡਰ ਦੇ ਨਾਮ ਨਾਲ ਜਾਣੇ ਜਾਂਦੇ ਸਨ।

ਬਾਅਦ ਵਿਚ ਉਹਨਾਂ ਨੇ ਯੂ.ਸੀ.ਐੱਲ.ਏ. ਦਾ ਰੁੱਖ਼ ਕੀਤਾ। ਅਬਦੁੱਲ-ਜ਼ੱਬਾਰ ਨੇ ਕਿਹਾ,''ਮੈਂ ਹਮੇਸ਼ਾ ਉਹਨਾਂ ਯਾਦਾਂ ਦਾ ਆਨੰਦ ਲਵਾਂਗਾ। ਮੈਨੂੰ ਯਾਦ ਹੈ ਕਿ ਉਦੋਂ ਗ੍ਰੇਡ ਸਕੂਲ ਵਿਚ ਸੀ ਉਦੋਂ ਮੈਂ ਮੈਡੀਸਨ ਸਕਵਾਇਰ ਗਾਰਡਨ ਵਿਚ ਐੱਨ.ਬੀ.ਏ. ਗੇਮਜ਼ ਵਿਚ ਜਾਣਾ ਸ਼ੁਰੂ ਕੀਤਾ ਸੀ ਅਤੇ ਮੇਰੇ 'ਤੇ ਇਸ ਦਾ ਪ੍ਰਭਾਵ ਸੀ।''

Vandana

This news is Content Editor Vandana