ਮੇਲਾਨੀਆ ਦੀ ਸਿੰਗਲ ਕੌਮਾਂਤਰੀ ਦੌਰੇ ''ਤੇ ਅਫਰੀਕਾ ਜਾਣ ਦੀ ਯੋਜਨਾ

08/21/2018 12:32:20 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਅਕਤੂਬਰ ਮਹੀਨੇ ਵਿਚ ਆਪਣੇ ਪਹਿਲੇ ਸਿੰਗਲ ਕੌਮਾਂਤਰੀ ਦੌਰੇ 'ਤੇ ਅਫਰੀਕਾ ਜਾਣ ਦੀ ਯੋਜਨਾ ਬਣਾ ਰਹੀ ਹੈ। ਪ੍ਰਥਮ ਮਹਿਲਾ ਨੇ ਕੱਲ ਇਕ ਬਿਆਨ ਵਿਚ ਕਿਹਾ ਕਿ ਉਹ ਉਸ ਮਹਾਦੀਪ ਵਿਚ ਬੱਚਿਆਂ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਬਾਰੇ ਵਿਚ ਜਾਨਣਾ ਚਾਹੁੰਦੀ ਹੈ। ਉਹ ਉੱਥੇ ਬੱਚਿਆਂ ਦੀ ਬਿਹਤਰੀ 'ਤੇ ਕੇਂਦਰਿਤ ਅਮਰੀਕਾ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰੇਗੀ। ਮੇਲਾਨੀਆ ਦਾ ਇਹ ਪਹਿਲਾ ਅਫਰੀਕੀ ਦੌਰਾ ਹੋਵੇਗਾ। ਉਹ ਕਿਹੜੇ ਅਫਰੀਕੀ ਦੇਸ਼ਾਂ ਦੇ ਦੌਰੇ 'ਤੇ ਜਾਵੇਗੀ, ਇਸ ਦੀ ਜਾਣਕਾਰੀ ਅਤੇ ਤਰੀਕਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।