ਸ਼ਿਕਾਗੋ ''ਚ ਗੈਰ ਗੋਰੀ ਮਹਿਲਾ ਬਣੀ ਮੇਅਰ

04/03/2019 3:30:04 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਗੈਰ ਗੋਰੀ ਮਹਿਲਾ ਨੂੰ ਮੇਅਰ ਦੇ ਅਹੁਦੇ ਲਈ ਚੁਣਿਆ ਗਿਆ। ਵੋਟਰਾਂ ਨੇ ਉਨ੍ਹਾਂ ਦੀ ਆਰਥਿਕ ਅਸਮਾਨਤਾ ਅਤੇ ਬੰਦੂਕ ਨਾਲ ਸਬੰਧਤ ਹਿੰਸਾ ਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਗੱਲ 'ਤੇ ਭਰੋਸਾ ਜ਼ਾਹਰ ਕੀਤਾ ਹੈ।

ਸਾਬਕਾ ਸਰਕਾਰੀ ਵਕੀਲ ਅਤੇ ਪੇਸ਼ੇ ਤੋਂ ਐਡਵੋਕੇਟ 56 ਸਾਲਾ ਲਾਰੀ ਲਾਈਟਫੁੱਟ ਨੇ ਇਕ ਹੋਰ  ਗੈਰ ਗੋਰੀ ਟੋਨੀ ਪ੍ਰੇਕਵਿੰਕਲ ਨੂੰ ਚੋਣਾਂ ਵਿਚ ਹਰਾਇਆ। ਲਾਰੀ ਨੂੰ ਜਿੱਥੇ 74 ਫੀਸਦੀ ਵੋਟ ਹਾਸਲ ਹੋਏ ਉੱਥੇ ਟੋਨੀ ਨੂੰ 26 ਫੀਸਦੀ ਵੋਟ ਮਿਲੇ। ਉਹ ਐੱਲ.ਜੀ.ਬੀ.ਟੀ. ਦੇ ਅਧਿਕਾਰਾਂ ਲਈ ਵੀ ਜਾਣੀ ਜਾਂਦੀ ਹੈ।

Vandana

This news is Content Editor Vandana