2 ਸਾਲ ਦੀ ਬੱਚੀ ਦੀਆਂ ਪੇਂਟਿੰਗਜ਼ ਵਿਕਦੀਆਂ ਹਨ ਲੱਖਾਂ ''ਚ, ਤਸਵੀਰਾਂ

04/05/2019 4:42:03 PM

ਵਾਸ਼ਿੰਗਟਨ (ਬਿਊਰੋ)— ਬੱਚੇ ਦੀ ਪ੍ਰਤਿਭਾ ਦੀ ਝਲਕ ਜ਼ਿਆਦਾਤਰ ਉਸ ਦੇ ਬਚਪਨ ਵਿਚ ਹੀ ਨਜ਼ਰ ਆਉਣ ਲੱਗਦੀ ਹੈ। ਇਸ ਦੇ ਇਲਾਵਾ ਕਈ ਵਾਰ ਬੱਚੇ ਛੋਟੀ ਉਮਰ ਵਿਚ ਹੀ ਵੱਡੇ ਕਾਰਨਾਮੇ ਕਰ ਜਾਂਦੇ ਹਨ। ਅਜਿਹਾ ਹੀ ਅਦਭੁੱਤ ਕਾਰਨਾਮਾ ਦੋ ਸਾਲ ਦੀ ਬੱਚੀ ਲੋਲਾ ਜੂਨ ਨੇ ਕੀਤਾ ਹੈ। ਅਮਰੀਕਾ ਦੀ ਰਹਿਣ ਵਾਲੀ ਇਸ 2 ਸਾਲ ਦੀ ਬੱਚੀ ਦੀ ਵਿਲੱਖਣ ਪ੍ਰਤਿਭਾ ਦੇ ਬਾਰੇ ਵਿਚ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੰਨੀ ਛੋਟੀ ਉਮਰ ਵਿਚ ਇਹ ਬੱਚੀ ਕਮਾਲ ਦੀ ਪੇਂਟਿੰਗ ਕਰਦੀ ਹੈ। ਇਨ੍ਹਾਂ ਪੇਂਟਿੰਗਜ਼ ਨੂੰ ਪ੍ਰਦਰਸ਼ਨੀਆਂ ਵਿਚ ਲੋਕ ਹਜ਼ਾਰਾਂ-ਲੱਖਾਂ ਰੁਪਏ ਵਿਚ ਖਰੀਦਦੇ ਹਨ। 

ਬੱਚੀ ਦਾ ਇਕ ਇੰਸਟਾਗ੍ਰਾਮ ਅਕਾਊਂਟ ਵੀ ਹੈ ਜਿੱਥੇ ਤੁਸੀਂ ਇਸ ਰਚਨਾਤਮਕਤਾ ਨੂੰ ਦੇਖ ਸਕਦੇ ਹੋ। ਇਨੀਂ ਦਿਨੀਂ ਨਿਊਯਾਰਕ ਦੇ ਆਰਟ ਵਰਲਡ ਵਿਚ ਇਹ ਬੱਚੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਲਫਪੋਸਟ.ਕਾਮ ਦੀ ਖਬਰ ਮੁਤਾਬਕ ਲੋਲਾ ਜੂਨ ਦੀ ਪ੍ਰਦਰਸ਼ਨੀ Hope ਦੇ ਕਿਊਰੇਟਰ ਪਜਟਿਮ ਓਸਮਨਾਜ਼ ਨੇ ਕਿਹਾ,''ਪੂਰੇ ਸ਼ੋਅ ਵਿਚ ਸਾਡੇ ਕੋਲ 40 ਆਰਟ ਵਰਕ ਸਨ ਅਤੇ ਇਨ੍ਹਾਂ ਵਿਚੋਂ 32 ਵਿਕ ਗਏ। ਇਸ ਨੂੰ ਮੈਂ ਸਫਲ ਪ੍ਰਦਰਸ਼ਨੀ ਕਹਾਂਗਾ।'' ਵੈਬਸਾਈਟ ਮੁਤਾਬਕ ਬੱਚੀ ਦੀ ਪੇਂਟਿੰਗਜ਼ ਦੀਆਂ ਦੋ ਪ੍ਰਦਰਸ਼ਨੀਆਂ ਪਹਿਲਾਂ ਵੀ ਆਯੋਜਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਸਭ ਤੋਂ ਮਹਿੰਗੀ ਪੇਂਟਿੰਗ 2,800 ਅਮਰੀਕੀ ਡਾਲਰ (ਕਰੀਬ 1,94000 ਰੁਪਏ) ਵਿਚ ਵਿਕੀ ਸੀ।

 

 
 
 
 
 
View this post on Instagram
 
 
 
 
 
 
 
 
 
 
 

A post shared by Lola June (@lolajuneart) on Mar 8, 2019 at 5:53am PST

ਕਿਊਰੇਟਰ ਨੇ ਦੱਸਿਆ ਕਿ ਬੱਚੀ ਦਾ ਸਟਾਈਲ ਬਿਲਕੁੱਲ ਮਸ਼ਹੂਰ ਅਮਰੀਕੀ ਪੇਂਟਰ ਸੀਵਾਈ ਟਾਮਬਲੇ ਜਿਹਾ ਹੈ। ਇਹ ਬਹੁਤ ਵਧੀਆ ਅਤੇ ਹੈਰਾਨ ਕਰ ਦੇਣ ਵਾਲੀ ਚੀਜ਼ ਹੈ ਕਿ ਉਹ ਆਰਟ ਅਤੇ ਬਾਹਰੀ ਆਰਟ ਵਰਲਡ ਦੀ ਚਿੰਤਾ ਕੀਤੇ ਬਿਨਾਂ ਖੁਦ ਆਪਣੀ ਪੇਂਟਿੰਗ ਕਰਦੀ ਹੈ।

 

 
 
 
 
 
View this post on Instagram
 
 
 
 
 
 
 
 
 

‘“At the tender age of 2 years, Lola’s paintings stand out among other great expressionist painters. My questions is, is her work derivative from those who came before? Or are we, as adult artists, seeking our inner child-like purity in our work?” Pajtim Osmanaj Curator of HOPE exhibition of Lola June #painting #art #newyork #nyc #artist

A post shared by Lola June (@lolajuneart) on Feb 12, 2019 at 1:51pm PST

ਲੋਲਾ ਜੂਨ ਦੀ ਮਾਂ ਲੂਸਿਲਾ ਦੱਸਦੀ ਹੈ,''ਉਸ ਦੀਆਂ ਪੇਂਟਿੰਗਜ਼ ਕਾਫੀ ਲੋਕ ਖਰੀਦਦੇ ਹਨ। ਪੇਂਟਿੰਗ ਕਰਨਾ ਉਸ ਨੂੰ ਖੁਸ਼ੀ ਦਿੰਦਾ ਹੈ।''

Vandana

This news is Content Editor Vandana