ਟੈਕਸਾਸ ਚਰਚ ''ਚ ਯਿਸ਼ੂ ਦੇ ਬੁੱਤ ਨੂੰ ਕੀਤਾ ਗਿਆ ਨਸ਼ਟ (ਤਸਵੀਰਾਂ)

09/18/2020 3:55:31 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਸੂਬੇ ਟੈਕਸਾਸ ਦੇ ਇਕ ਚਰਚ ਵਿਚ ਯਿਸ਼ੂ ਦੀ ਬੁੱਤ ਨੂੰ ਤੋੜੇ ਜਾਣ ਦੀ ਖਬਰ ਹੈ।ਚਰਚ ਦੇ ਨੇਤਾਵਾਂ ਨੇ ਕਿਹਾ ਕਿ ਇੱਕ 90 ਸਾਲ ਪੁਰਾਣੇ ਸੈਕਰਡ ਹਾਰਟ ਯਿਸ਼ੂ ਦੇ ਬੁੱਤ ਨੂੰ ਟੈਕਸਾਸ ਦੇ ਇੱਕ ਚਰਚ ਵਿਚ ਭੰਨਤੋੜ ਦੌਰਾਨ ਨਸ਼ਟ ਕੀਤਾ ਗਿਆ ਸੀ।

ਭੰਨਤੋੜ ਦੇ ਸ਼ੱਕ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀਆਂ ਨੇ ਉਸ ਦੀ ਪਛਾਣ ਏਲ ਪਾਸੋ ਦੇ 30 ਸਾਲਾ ਯਸਾਯਾਹ ਕੈਂਟਰੇਲ ਵਜੋਂ ਕੀਤੀ। ਏਲ ਪਾਸੋ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਉੱਤੇ ਅਪਰਾਧਿਕ ਦੁਰਾਚਾਰ ਅਤੇ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਲਗਾਏ ਗਏ ਸਨ।

ਕੇ.ਵੀ.ਆਈ.ਏ. ਦੀ ਰਿਪਰਟ ਮੁਤਾਬਕ, ਉਹਨਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਬੁੱਤ ਦੀ ਸਕਿਨ ਦਾ ਰੰਗ ਗਲਤ ਸੀ।ਉਸ ਨੇ ਕਿਹਾ,"ਯਿਸ਼ੂ ਯਹੂਦੀ ਸੀ ਅਤੇ ਇਸ ਲਈ ਸਕਿਨ ਦਾ ਰੰਗ ਗਾੜ੍ਹਾ ਹੋਣਾ ਚਾਹੀਦਾ ਸੀ।" ਏਲ ਪਾਸੋ ਪੁਲਿਸ ਵਿਭਾਗ ਭੰਨਤੋੜ ਦੀ ਜਾਂਚ ਕਰ ਰਿਹਾ ਹੈ, ਜੋ ਕਿ ਮੰਗਲਵਾਰ ਸਵੇਰੇ 10 ਵਜੇ ਸੇਂਟ ਪੈਟਰਿਕ ਕੈਥੇਡ੍ਰਲ ਵਿਖੇ ਵਾਪਰੀ, ਜਦੋਂ ਚਰਚ ਖੁੱਲ੍ਹੀ ਸੀ ਅਤੇ ਪ੍ਰਾਰਥਨਾ ਲਈ ਉਪਲਬਧ ਸੀ। ਭੰਨਤੋੜ ਨੇ ਚਰਚ ਦੇ ਨੇਤਾਵਾਂ ਨੂੰ ਹੈਰਾਨ ਕਰ ਦਿੱਤਾ। ਸੇਂਟ ਪੈਟਰਿਕ ਦੇ ਰੇਕਟਰ, ਰੇਵ. ਟ੍ਰਿਨੀ ਫੁਏਂਟੇਸ ਨੇ ਇਕ ਬਿਆਨ ਵਿਚ ਕਿਹਾ,“ਮੈਂ ਸਦਮੇ ਵਿਚ ਹਾਂ ਅਤੇ ਚਰਚ ਵਿਚ ਅਸੀਂ ਅਜਿਹੀ ਅਚਾਨਕ ਸਥਿਤੀ ਕਾਰਨ ਦੁਖੀ ਹਾਂ।”

ਪੜ੍ਹੋ ਇਹ ਅਹਿਮ ਖਬਰ- 169 ਭਾਰਤੀਆਂ ਦੀ H-1B ਵੀਜ਼ਾ 'ਤੇ ਅਸਥਾਈ ਰੋਕ ਖਿਲਾਫ਼ ਦਾਇਰ ਪਟੀਸ਼ਨ ਖਾਰਿਜ

ਸੀਟਜ਼ ਨੇ ਇੱਕ ਬਿਆਨ ਵਿਚ ਕਿਹਾ,“ਇਹ ਬੁੱਤ ਯਿਸ਼ੂ ਦੀ ਮੇਰੀ ਮਨਪਸੰਦ ਪੇਸ਼ਕਾਰੀ ਹੈ। ਉਸ ਦੀਆਂ ਬਾਹਾਂ ਸਵਾਗਤ ਨਾਲ ਖੁੱਲ੍ਹੀਆਂ ਹਨ, ਉਸ ਦਾ ਦਿਲ ਸਾਡੇ ਪਿਆਰ ਨਾਲ ਧੜਕਦਾ ਹੈ। ਮੈਂ ਅਕਸਰ ਇਸ ਬੁੱਤ ਤੋਂ ਪ੍ਰੇਰਨਾ ਲੈਂਦਾ ਹਾਂ।” ਬਿਸ਼ਪ ਨੇ ਅੱਗੇ ਕਿਹਾ ਕਿ ਜਿਵੇਂ ਕਿ ਮੈਂ ਬੁੱਤ ਉੱਤੇ ਹਮਲਾ ਬੋਲਿਆ ਅਤੇ ਢਾਹਿਆ ਦੇਖ ਕੇ ਉਦਾਸ ਹਾਂ, ਉਵੇਂ ਹੀ ਮੈਂ ਧੰਨਵਾਦੀ ਹਾਂ ਕਿ ਇਹ ਜ਼ਿੰਦਾ ਵਿਅਕਤੀ ਨਹੀਂ ਸੀ।” ਪਰ ਇਕ ਬੁੱਤ, ਖ਼ਾਸਕਰ ਇਹ ਬੁੱਤ, ਸਾਨੂੰ ਵਿਅਕਤੀਆਂ ਅਤੇ ਆਦਰਸ਼ਾਂ ਨਾਲ ਜੋੜਦਾ ਹੈ। ਏਲ ਪਾਸੋ ਟਾਈਮਜ਼ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਂਟਰੇਲ ਨੂੰ 20,5000 ਡਾਲਰ ਦੇ ਬਾਂਡਾਂ ‘ਤੇ ਐਲ ਪਾਸੋ ਕਾਊਟੀ ਜੇਲ ਵਿਚ ਭੇਜ ਦਿੱਤਾ ਗਿਆ ਸੀ।

Vandana

This news is Content Editor Vandana