18000 ਚਾਬੀਆਂ ਨਾਲ ਬਣਾਈ ਗਈ ਪੰਛੀ ਦੀ ਮੂਰਤੀ, ਜਾਣੋ ਖਾਸੀਅਤ

11/19/2019 2:38:32 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੇ ਪੈਰਾਡਾਈਜ਼ ਦੀ ਰਹਿਣ ਵਾਲੀ 34 ਸਾਲ ਦੀ ਆਰਟ ਥੈਰੇਪਿਸਟ ਜੇਸੀ ਮਰਸਰ ਨੇ ਇਕ ਬੇਮਿਸਾਲ ਮੂਰਤੀ ਬਣਾਈ ਹੈ। ਜੇਸੀ ਨੇ 18000 ਚਾਬੀਆਂ ਦੇ ਨਾਲ ਇਕ ਵਿਸ਼ਾਲ ਪੰਛੀ ਦੀ ਮੂਰਤੀ ਬਣਾਈ ਹੈ। ਇਹ ਚਾਬੀਆਂ ਪਿਛਲੇ ਸਾਲ ਨਵੰਬਰ ਵਿਚ ਕੈਲੀਫੋਰਨੀਆ ਦੇ ਜੰਗਲਾਂ ਵਿਚ ਫੈਲੀ ਅੱਗ ਦੀ ਚਪੇਟ ਵਿਚ ਆਏ ਸਕੂਲਾਂ, ਚਰਚਾਂ, ਘਰਾਂ, ਅਪਾਰਟਮੈਂਟਾਂ, ਦਫਤਰਾਂ ਅਤੇ ਕਾਰਾਂ ਦੀਆਂ ਹਨ। ਇਨ੍ਹਾਂ ਨੂੰ ਦਾਨ ਦੇ ਮਾਧਿਅਮ ਨਾਲ ਇਕ ਸਾਲ ਦੇ ਦੌਰਾਨ ਇਕੱਠਾ ਕੀਤਾ ਗਿਆ। ਲੋਕਾਂ ਨੇ ਕਿਹਾ,''ਉਨ੍ਹਾਂ ਦੀ ਚਾਬੀਆਂ ਨਾਲ ਬਣੀ ਇਹ ਮੂਰਤੀ ਆਸ ਦੀ ਪ੍ਰਤੀਕ ਹੈ, ਜੋ ਸੰਦੇਸ਼ ਦਿੰਦੀ ਹੈ ਕਿ ਖਾਕ (ਸਵਾਹ ) ਨਾਲ ਵੀ ਉੱਪਰ ਉੱਠਿਆ ਜਾ ਸਕਦਾ ਹੈ।

362 ਕਿਲੋ ਵਜ਼ਨੀ ਇਸ ਮੂਰਤੀ ਨੂੰ ਬਣਾਉਣ ਵਿਚ ਕਲਾਕਾਰ ਜੇਸੀ ਨੂੰ ਇਕ ਸਾਲ ਦਾ ਸਮਾਂ ਲੱਗਾ। ਚਾਬੀਆਂ ਨੂੰ ਇਕੱਠਾ ਕਰਨ ਲਈ ਪੈਰਾਡਾਈਜ਼ ਸਮੇਤ 5 ਸ਼ਹਿਰਾਂ ਵਿਚ 13 ਕੇਂਦਰ ਬਣਾਏ ਗਏ ਸਨ, ਜਿੱਥੇ ਲੋਕਾਂ ਦੇ ਪੋਸਟ ਦੇ ਮਾਧਿਅਮ ਨਾਲ ਅਤੇ ਖੁਦ ਜਾ ਕੇ ਚਾਬੀਆਂ ਦਾਨ ਕੀਤੀਆਂ।

ਇੱਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ 153000 ਏਕੜ ਦਾ ਖੇਤਰ ਸੜ ਕੇ ਸਵਾਹ ਹੋ ਗਿਆ ਸੀ। ਇਸ ਵਿਚ 85 ਲੋਕਾਂ ਦੀ ਮੌਤ ਹੋ ਗਈ ਸੀ। ਅੱਗ ਨੇ ਵੱਡੇ ਪੱਧਰ 'ਤੇ ਬਸਤੀਆਂ ਨੂੰ ਨੁਕਸਾਨ ਪਹੁੰਚਾਇਆ ਸੀ। 

ਇਸ ਵਿਚ ਪੈਰਾਡਾਈਜ਼ ਖੇਤਰ ਵਿਚ ਜੇਸੀ ਦਾ ਘਰ ਅਤੇ ਆਰਟ ਸਟੂਡੀਓ ਵੀ ਸੀ। ਜੇਸੀ ਨੇ ਦੱਸਿਆ ਕਿ ਅੱਗ ਵਿਚ ਪੈਰਾਡਾਈਜ਼ ਸਥਿਤ ਮੇਰਾ ਚਿਕੋ ਅਪਾਰਟਮੈਂਟ ਵੀ ਸੜ ਗਿਆ ਸੀ। ਮੇਰੇ ਪਿਤਾ ਅੱਗ ਤੋਂ ਬਚਣ ਲਈ ਘਰੋਂ ਬਾਹਰ ਵੱਲ ਭੱਜੇ ਪਰ ਆਪਣੇ ਨਾਲ ਉਹ ਚਾਬੀਆਂ ਲੈ ਆਏ।

ਉਦੋਂ ਮੈਂ ਸੋਚਿਆ ਮੇਰੇ ਪਿਤਾ ਵਾਂਗ ਬਹੁਤ ਸਾਰੇ ਹੋਰ ਗੁਆਂਢੀ ਵੀ ਚਾਬੀਆਂ ਸਮੇਤ ਘਰੋਂ ਬਾਹਰ ਨਿਕਲੇ ਹੋਣਗੇ। ਇਸੇ ਸੋਚ ਨਾਲ ਪ੍ਰੇਰਿਤ ਹੋ ਕੇ ਮੈਂ ਚਾਬੀਆਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਪੀੜਤਾਂ ਨਾਲ ਮਿਲਣ ਲਈ 30 ਹਜ਼ਾਰ ਕਿਲੋਮੀਟਰ ਦਾ ਸਫਰ ਵੀ ਤੈਅ ਕੀਤਾ।

Vandana

This news is Content Editor Vandana