ਨਾਸਾ ਦੇ ਇਨਸਾਈਟ ਲੈਂਡਰ ਨੇ ਮੰਗਲ ''ਤੇ ਦਰਜ ਕੀਤਾ ਭੂਚਾਲ

04/25/2019 2:53:22 PM

ਵਾਸ਼ਿੰਗਟਨ (ਭਾਸ਼ਾ)— ਨਾਸਾ ਵੱਲੋਂ ਲਾਂਚ ਕੀਤੇ ਗਏ ਰੋਬੋਟਿਕ ਲੈਂਡਰ 'ਇਨਸਾਈਟ' ਨੇ ਪਹਿਲੀ ਵਾਰ ਮੰਗਲ 'ਤੇ ਸੰਭਵ ਤੌਰ 'ਤੇ ਭੂਚਾਲ ਦਰਜ ਕੀਤਾ ਹੈ। ਅਮਰੀਕੀ ਪੁਲਾੜ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਲੈਂਡਰ ਦੇ ਭੂਚਾਲ ਮਾਪਣ ਵਾਲੇ ਯੰਤਰ 'ਸਾਇਸਮਿਕ ਐਕਸਪੈਰੀਮੈਂਟ ਫੌਰ ਇੰਟੀਰੀਅਰ ਸਟਰੱਕਚਰ' (ਐੱਸ.ਈ.ਆਈ.ਐੱਸ.) ਨੇ 6 ਅਪ੍ਰੈਲ ਨੂੰ ਕਮਜ਼ੋਰ ਭੂਚਾਲੀ ਸੰਕੇਤਾਂ ਦਾ ਪਤਾ ਲਗਾਇਆ। 

'ਇਨਸਾਈਟ' ਦਾ 6 ਅਪ੍ਰੈਲ ਨੂੰ ਮੰਗਲ 'ਤੇ 128ਵਾਂ ਦਿਨ ਸੀ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਸੰਭਵ ਤੌਰ 'ਤੇ ਗ੍ਰਹਿ ਦੇ ਅੰਦਰ ਭੂਚਾਲੀ ਸੰਕੇਤ ਮਿਲੇ ਹਨ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਸਤਹਿ ਦੇ ਉੱਪਰ ਹਵਾ ਜਿਹੇ ਕਾਰਕਾਂ ਕਾਰਨ ਭੂਚਾਲੀ ਸੰਕੇਤ ਮਿਲਦੇ ਸਨ। ਸੰਕੇਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਵਿਗਿਆਨੀ ਹਾਲੇ ਵੀ ਡਾਟਾ ਦੀ ਜਾਂਚ ਕਰ ਰਹੇ ਹਨ। 

ਅਮਰੀਕਾ ਵਿਚ ਨਾਸਾ ਦੀ 'ਜੈੱਟ ਪ੍ਰਪਲਸ਼ਨ ਲੈਬੋਰਟਰੀ' ਵਿਚ 'ਇਨਸਾਈਟ ਪ੍ਰਿੰਸੀਪਲ ਇਨਵੈਸਟੀਗੇਟਰ ਬਰੂਸ ਬੈਨਡਰਟ ਨੇ ਕਿਹਾ,''ਇਨਸਾਈਟ ਤੋਂ ਮਿਲੀਆਂ ਪਹਿਲੀਆਂ ਜਾਣਕਾਰੀਆਂ ਨਾਸਾ ਦੇ ਅਪੋਲੋ ਮਿਸ਼ਨ ਨਾਲ ਸ਼ੁਰੂ ਹੋਏ ਵਿਗਿਆਨ ਨੂੰ ਅੱਗੇ ਵਧਾਉਂਦੀ ਹੈ।'' ਉਨ੍ਹਾਂ ਨੇ ਕਿਹਾ,''ਇਸ ਘਟਨਾਕ੍ਰਮ ਨੇ ਅਧਿਕਾਰਕ ਰੂਪ ਨਾਲ ਇਕ ਨਵਾਂ ਖੇਤਰ ਖੋਲ੍ਹ ਦਿੱਤਾ ਹੈ। ਉਹ ਹੈ ਮੰਗਲ 'ਤੇ ਭੂਚਾਲ ਵਿਗਿਆਨ।''

Vandana

This news is Content Editor Vandana