ਅਮਰੀਕਾ ''ਚ ਭਾਰਤੀ ਸ਼ਖਸ ਨੇ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਦਾ ਦੋਸ਼ ਕਬੂਲਿਆ

10/16/2019 3:47:33 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਭਾਰਤੀ ਮੂਲ ਦੇ ਨਾਗਰਿਕ ਸ਼ੰਕਰ ਹਾਂਗੁੰਡ (53) ਨੇ ਪੁਲਸ ਸਾਹਮਣੇ ਚਾਰ ਹੱਤਿਆਵਾਂ ਦਾ ਦੋਸ਼ ਕਬੂਲ ਕੀਤਾ ਹੈ। ਇਸ ਮਗਰੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਰੋਜ਼ਵਿਲ ਪੁਲਸ ਕੈਪਟਨ ਜੋਸ਼ ਸਾਈਮਨ ਨੇ ਦੱਸਿਆ ਕਿ ਸ਼ੰਕਰ ਸੋਮਵਾਰ ਨੂੰ ਪੁਲਸ ਸਟੇਸ਼ਨ ਪਹੁੰਚਿਆ ਅਤੇ ਪੁਲਸ ਕਰਮੀਆਂ ਨੂੰ ਦੱਸਿਆ ਕਿ ਉਸ ਨੇ ਰੋਜ਼ਵਿਲ ਸਥਿਤ ਆਪਣੇ ਘਰ ਵਿਚ ਚਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਵਿਚੋਂ ਇਕ ਦੀ ਲਾਸ਼ ਉਸ ਦੀ ਕਾਰ ਵਿਚ ਪਈ ਹੋਈ ਹੈ।

ਪੁਲਸ ਨੇ ਸ਼ੰਕਰ ਦੇ ਇਸ ਕਬੂਲਨਾਮੇ ਦੇ ਬਾਅਦ ਉਸ ਦੀ ਕਾਰ ਵਿਚੋਂ ਇਕ ਅਤੇ ਉਸ ਦੇ ਅਪਾਰਟਮੈਂਟ ਵਿਚੋਂ ਇਕ ਬਾਲਗ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਸਾਰਜੈਂਟ ਰੌਬਰਟ ਗਿਬਸਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸ਼ੰਕਰ ਸੋਮਵਾਰ ਨੂੰ ਦੁਪਹਿਰ ਕਰੀਬ 12 ਵਜੇ ਪੁਲਸ ਸਟੇਸ਼ਨ ਪਹੁੰਚਿਆ ਅਤੇ ਦੱਸਿਆ ਕਿ ਉਸ ਨੇ ਹੱਤਿਆ ਦਾ ਅਪਰਾਧ ਕਬੂਲ ਕਰਨਾ ਹੈ। ਸਾਰਜੈਂਟ ਨੇ ਦੱਸਿਆ ਕਿ ਸ਼ੁਰੂ ਵਿਚ ਪੁਲਸ ਅਧਿਕਾਰੀਆਂ ਨੂੰ ਉਸ ਦੀ ਗੱਲ 'ਤੇ ਵਿਸ਼ਵਾਸ ਨਹੀਂ ਹੋਇਆ ਪਰ ਜਦੋਂ ਉਸ ਦੀ ਕਾਰ ਅਤੇ ਅਪਾਰਟਮੈਂਟ ਦੀ ਤਲਾਸ਼ੀ ਲਈ ਗਈ ਤਾਂ ਪੁਲਸ ਨੂੰ ਉਸ ਦੀ ਗੱਲ 'ਤੇ ਵਿਸ਼ਵਾਸ ਹੋ ਗਿਆ। ਪੁਲਸ ਨੇ ਕਾਰ ਵਿਚੋਂ ਅਤੇ ਉਸ ਦੇ ਘਰੋਂ ਲਾਸ਼ਾਂ ਨੂੰ ਬਰਾਮਦ ਕਰ ਲਿਆ। 

ਪੁਲਸ ਮੁਤਾਬਕ ਸ਼ੰਕਰ ਨੇ ਜਿਹੜੇ ਲੋਕਾਂ ਦੀ ਹੱਤਿਆ ਕੀਤੀ ਹੈ ਉਹ ਉਸ ਦੇ ਪਰਿਵਾਰ ਦੇ ਹੀ ਮੈਂਬਰ ਸਨ। ਸਾਰਜੈਂਟ ਗਿਬਸਨ ਨੇ ਕਿਹਾ ਕਿ ਮੈਂ ਕਦੇ ਕਿਸੇ ਨੂੰ ਇਸ ਤਰ੍ਹਾਂ ਲਾਸ਼ ਪੁਲਸ ਸਟੇਸ਼ਨ ਲਿਆਉਂਦੇ ਨਹੀਂ ਦੇਖਿਆ ਹੈ। ਇਹ ਸਾਡੇ ਲਈ ਬਿਲਕੁੱਲ ਅਜੀਬ ਸਥਿਤੀ ਸੀ। ਪੁਲਸ ਦੀ ਜਾਂਚ ਵਿਚ ਪਾਇਆ ਗਿਆ ਕਿ ਸ਼ੰਕਰ ਨੇ ਇਨ੍ਹਾਂ ਹੱਤਿਆਵਾਂ ਨੂੰ ਕੁਝ ਦਿਨਾਂ ਦੇ ਅੰਦਰ ਹੀ ਅੰਜਾਮ ਦਿੱਤਾ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਾਰੇ ਕਤਲ ਸ਼ੰਕਰ ਨੇ ਇਕੱਲੇ ਹੀ ਕੀਤੇ ਹਨ ਅਤੇ ਅਜਿਹਾ ਨਹੀਂ ਲੱਗਦਾ ਹੈ ਕਿ ਨਾਗਰਿਕਾਂ ਨੂੰ ਉਸ ਤੋਂ ਕਈ ਖਤਰਾ ਹੈ।


Vandana

Content Editor

Related News