ਅਮਰੀਕਾ ਨੇ ਭਾਰਤ ਨੂੰ ਇਸ ਅੰਦਾਜ਼ ''ਚ ਦਿੱਤੀ ਨਵੇਂ ਸਾਲ ਦੀ ਵਧਾਈ

12/23/2017 2:30:27 PM

ਵਾਸ਼ਿੰਗਟਨ/ਨਵੀਂ ਦਿੱਲੀ(ਬਿਊਰੋ)— ਭਾਰਤ ਅਤੇ ਅਮਰੀਕਾ ਦੀ ਦੋਸਤੀ ਦਾ ਸਬੂਤ ਭਾਰਤ ਵਿਚ ਯੂ. ਐਸ ਦੂਤਘਰ ਦੇ ਇਕ ਵੀਡੀਓ ਤੋਂ ਮਿਲਦਾ ਹੈ। ਦਰਅਸਲ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਅਮਰੀਕਾ ਅਤੇ ਭਾਰਤ ਦੇ ਨਾਗਰਿਕ ਫਿਲਮ 'ਸ਼ੋਲੇ' ਦਾ ਗਾਣਾ 'ਯੇ ਦੋਸਤੀ ਹਮ ਨਹੀਂ ਤੋੜੇਗੇ' ਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਅਭਿਨੇਤਾ ਅਮਿਤਾਭ ਅਤੇ ਧਰਮਿੰਦਰ 'ਤੇ ਫਿਲਮਾਇਆ ਗਿਆ ਇਹ ਗਾਣਾ ਅੱਜ ਵੀ ਡੂੰਘੀ ਦੋਸਤੀ ਨੂੰ ਦਰਸਾਉਣ ਲਈ ਗਾਇਆ ਜਾਂਦਾ ਹੈ। ਅਜਿਹੇ ਵਿਚ ਭਾਰਤ-ਅਮਰੀਕਾ ਦੇ ਰਿਸ਼ਤਿਆਂ ਦੀ ਡੂੰਘਾਈ ਨੂੰ ਦਿਖਾਉਣ ਲਈ ਵੀ ਯੂ. ਐਸ ਦੂਤਘਰ ਨੇ ਇਸ ਗਾਣੇ ਨੂੰ ਹੀ ਚੁਣਿਆ ਹੈ। ਇਸ ਵੀਡੀਓ ਵਿਚ ਵੱਡਿਆਂ ਤੋਂ ਲੈ ਕੇ ਬੱਚੇ ਤੱਕ ਵੀ ਸ਼ਾਮਲ ਹਨ। ਵੀਡੀਓ ਦੀ ਸ਼ੁਰੂਆਤ ਵਿਚ ਯੂ. ਐਸ ਦੂਤਘਰ ਵੱਲੋਂ ਛੁੱਟੀਆਂ ਦੀ ਵਧਾਈ ਵੀ ਦਿੱਤੀ ਗਈ ਹੈ। ਨਾਲ ਹੀ ਟਵੀਟ ਵਿਚ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ ਹਨ।


ਇਸ ਵੀਡੀਓ ਨੂੰ ਹੁਣ ਤੱਕ 9 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਲੋਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਉਨ੍ਹਾਂ ਟਵੀਟ ਜ਼ਰੀਏ ਯੂ. ਐਸ ਦੂਤਘਰ ਦੀ ਇਸ ਕੋਸ਼ਿਸ਼ ਦੀ ਤਾਰੀਫ ਕੀਤੀ। ਉਥੇ ਹੀ ਕੁੱਝ ਲੋਕਾਂ ਨੇ ਪੀ. ਐਮ. ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਲੇ ਲੱਗਦੇ ਹੋਏ ਤਸਵੀਰ ਵੀ ਸ਼ੇਅਰ ਕੀਤੀ।