ਹੁਣ ਇਨਸਾਨੀ ਦਿਮਾਗ ਨਾਲ ਜੋੜਿਆ ਜਾਵੇਗਾ ਇੰਟਰਨੈੱਟ

04/26/2019 2:09:40 PM

ਵਾਸ਼ਿੰਗਟਨ (ਏਜੰਸੀ)– ਭਵਿੱਖ ’ਚ ਇਨਸਾਨੀ ਦਿਮਾਗ ਦੁਨੀਆ ਭਰ ਦੀ ਜਾਣਕਾਰੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਸੋਚਦੇ ਹੀ ਸਭ ਕੁਝ ਜਾਣ ਜਾਵੇਗਾ। ਇਕ ਨਵੀਂ ਖੋਜ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਕੁਝ ਦਹਾਕਿਆਂ ’ਚ ਇਨਸਾਨ ਦਾ ਦਿਮਾਗ ਸਿੱਧਾ ਇੰਟਰਨੈੱਟ ਨਾਲ ਜੁੜ ਜਾਵੇਗਾ। ਇਨਸਾਨ ਦੇ ਸਿਰਫ ਸੋਚਣ ਨਾਲ ਹੀ ਹਰ ਜਾਣਕਾਰੀ ਅਤੇ ਹਰ ਤਰ੍ਹਾਂ ਦੀ ਕੰਪਿਊਟਿੰਗ ਉਨ੍ਹਾਂ ਨੂੰ ਤੁਰੰਤ ਪਤਾ ਲੱਗ ਜਾਵੇਗੀ।

ਨਵੀਂ ਤਕਨੀਕ ਦਾ ਹੋਵੇਗਾ ਇਸਤੇਮਾਲ
ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੁਝ ਦਹਾਕਿਆਂ ਬਾਅਦ ਇਕ ਅਜਿਹੀ ਤਕਨੀਕ ਆ ਜਾਵੇਗੀ, ਜਿਸ ਦੀ ਮਦਦ ਨਾਲ ਇਨਸਾਨ ਦਾ ਦਿਮਾਗ ਸਿੱਧਾ ਇੰਟਰਨੈੱਟ ਨਾਲ ਜੋੜਿਆ ਜਾ ਸਕੇਗਾ। ਪ੍ਰਮੁੱਖ ਖੋਜਕਾਰ ਰੋਬਰਟ ਫ੍ਰੇਟਿਸ ਜੂਨੀਅਰ ਨੇ ਕਿਹਾ ਕਿ ਇਨਸਾਨ ਦੇ ਦਿਮਾਗ ਅਤੇ ਇੰਟਰਨੈੱਟ ਨੂੰ ਜੁੜਨ ਲਈ ਨਿਊਰਲ ਨੈਨੋਰੋਬੋਟ ਦੀ ਵਰਤੋਂ ਕੀਤੀ ਜਾਵੇਗੀ।

ਇਹ ਇਨਸਾਨੀ ਸਰੀਰ ’ਚ ਟ੍ਰਾਂਸਪਲਾਂਟ ਕੀਤੇ ਜਾਣਗੇ ਅਤੇ ਰੀਅਲ ਟਾਈਮ ’ਚ ਨੈੱਟਵਰਕ ਨਾਲ ਜੁੜ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਯੰਤਰ ਸਰੀਰ ਦੀਆਂ ਨਾੜੀਆਂ ਨੂੰ ਪਾਰ ਕਰਕੇ ਖੂਨ ਅਤੇ ਦਿਮਾਗ ਦੀ ਰੁਕਾਵਟ ਨੂੰ ਪਾਰ ਕਰਕੇ ਆਪਣੇ ਆਪ ਨੂੰ ਦਿਮਾਗ ਦੀਆਂ ਕੋਸ਼ਿਕਾਵਾਂ ਅੰਦਰ ਸਥਾਪਿਤ ਕਰ ਸਕਦੇ ਹਨ। ਇਹ ਵਾਇਰਲੈੱਸ ਯੰਤਰ ਰੀਅਲ ਟਾਈਮ ’ਚ ਜਾਣਕਾਰੀ ਜਾਂ ਡਾਟਾ ਨੂੰ ਇਕ ਕਲਾਉਡ ਆਧਾਰਿਤ ਸੁਪਰ ਕੰਪਿਊਟਰ ਅਤੇ ਦਿਮਾਗ ਦਰਮਿਆਨ ਅਦਾਨ-ਪ੍ਰਦਾਨ ਕਰਨ ’ਚ ਸਮਰੱਥ ਕਰਦਾ ਹੈ।

ਦਿਮਾਗ ’ਚ ਡਾਊਨਲੋਡ ਹੋਵੇਗੀ ਜਾਣਕਾਰੀ
ਯੂ. ਸੀ. ਬਰਕਲੇ ਅਤੇ ਯੂ. ਐੱਸ. ਦੇ ਇੰਸਟੀਚਿਊਟ ਆਫ ਮਾਲੀਕਿਊਲਰ ਮੈਨੂਫੈਕਚਰਿੰਗ ਦੇ ਖੋਜਕਾਰਾਂ ਮੁਤਾਬਕ ਇਸ ਨਵੀਂ ਤਕਨੀਕ ਨਾਲ ਮੈਟ੍ਰਿਕਸ ਫਿਲਮ ’ਚ ਦਿਖਾਏ ਗਏ ਸੀਨ ਵਾਂਗ ਹੀ ਦਿਮਾਗ ’ਚ ਜਾਣਕਾਰੀ ਡਾਊਨਲੋਡ ਕੀਤੀ ਜਾ ਸਕੇਗੀ। ਇਸ ਤਕਨੀਕ ਨਾਲ ਦਿਮਾਗ ਨੂੰ ਕਲਾਊਡ ’ਤੇ ਉਪਲਬਧ ਸਾਰੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਇਸ ਨਾਲ ਦਿਮਾਗ ਦੇ ਸਿੱਖਣ ਦੀ ਸਮਰੱਥਾ ਅਤੇ ਬੁੱਧੀ ਵਧੇਗੀ। ਇਸ ਤਕਨੀਕ ਨਾਲ ਇਕ ਗਲੋਬਲ ਸੁਪਰ ਬ੍ਰੇਨ ਬਣਾ ਸਕਦੇ ਹੋ, ਜੋ ਵਿਅਕਤੀਗਤ ਦਿਮਾਗਾਂ ਦੇ ਨੈੱਟਵਰਕ ਅਤੇ ਏ. ਆਈ. ਨਾਲ ਜੁੜ ਕੇ ਸੰਯੁਕਤ ਵਿਚਾਰ ਨੂੰ ਬੜ੍ਹਾਵਾ ਦੇ ਸਕਦੇ ਹਨ।

ਹਿਊਮਨ ਬ੍ਰੇਨ ਨੈੱਟ ਸਿਸਟਮ ਦਾ ਪ੍ਰੀਖਣ
ਵਿਗਿਆਨੀ ਐਕਸਪੈਰੀਮੈਂਟਲ ਹਿਊਮਨ ਬ੍ਰੇਨ ਨੈੱਟ ਸਿਸਟਮ ਦਾ ਪ੍ਰੀਖਣ ਕਰ ਰਹੇ ਹਨ। ਇਸ ਰਾਹੀਂ ਕਲਾਊਡ ਅਤੇ ਇਨਸਾਨੀ ਦਿਮਾਗ ਦਰਮਿਆਨ ਡਾਟਾ ਐਕਸਚੇਂਜ ਕੀਤਾ ਜਾ ਰਿਹਾ ਹੈ। ਯੂ. ਸੀ. ਬਰਕਲੇ ਦੇ ਡਾਕਟਰ ਨੂਨੋ ਰੋਬੋਟਿਕਸ ਦੇ ਵਿਕਾਸ ਨਾਲ ਅਜਿਹਾ ਸੁਪਰ ਬ੍ਰੇਨ ਬਣਾਇਆ ਜਾ ਸਕਦਾ ਹੈ ਜੋ ਰੀਅਲ ਟਾਈਮ ’ਚ ਕਈ ਇਨਸਾਨੀ ਦਿਮਾਗਾਂ ਅਤੇ ਮਸ਼ੀਨਾਂ ਦੇ ਸੋਚਣ ਦੀ ਸਮਰੱਥਾਂ ਨੂੰ ਉਪਯੋਗ ਕਰ ਸਕਦਾ ਹੈ।
 


Vandana

Content Editor

Related News