ਅਮਰੀਕਾ : ਭਾਰਤੀ ਮੂਲ ਦੇ ਉਬੇਰ ਡਰਾਈਵਰ ਨੇ ਅਪਰਾਧ ਕੀਤਾ ਕਬੂਲ

03/15/2019 3:34:43 PM

ਵਾਸ਼ਿੰਗਟਨ (ਭਾਸ਼ਾ)— ਐਪ ਆਧਾਰਿਤ ਟੈਕਰੀ ਸੇਵਾ ਉਬੇਰ ਦੇ ਭਾਰਤੀ ਮੂਲ ਦੇ ਇਕ ਡਰਾਈਵਰ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਭਾਰਤੀ ਮੂਲ ਦੇ ਡਰਾਈਵਰ ਹਰਬੀਰ ਪਰਮਾਰ ਨੇ ਗੱਡੀ ਵਿਚ ਸੌਂ ਰਹੀ ਇਕ ਮਹਿਲਾ ਯਾਤਰੀ ਨੂੰ ਅਗਵਾ ਕਰਨ ਅਤੇ ਕਿਰਾਇਆ ਵਧਾਉਣ ਦੇ ਮਾਮਲੇ ਵਿਚ ਮਹਿਲਾ ਨੂੰ ਉਸ ਦੀ ਮੰਜ਼ਿਲ ਤੋਂ 60 ਮੀਲ ਦੂਰ ਲਿਜਾਣ ਦਾ ਅਪਰਾਧ ਸਵੀਕਾਰ ਕਰ ਲਿਆ। 

ਨਿਊਯਾਰਕ ਦੇ 25 ਸਾਲਾ ਹਰਬੀਰ ਪਰਮਾਰ ਨੇ ਵ੍ਹਾਈਟ ਪਲੇਨਸ ਫੈਡਰਲ ਅਦਾਲਤ ਵਿਚ ਆਪਣਾ ਅਪਰਾਧ ਸਵੀਕਾਰ ਕੀਤਾ। ਉਸ ਨੂੰ ਬੀਤੇ ਸਾਲ ਅਕਤੂਬਰ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਾਲ ਜੂਨ ਵਿਚ ਸਜ਼ਾ ਸੁਣਾਈ ਜਾਵੇਗੀ। ਅਮਰੀਕਾ ਅਟਾਰਨੀ ਜਿਓਫ੍ਰੀ ਬਰਮਨ ਨੇ ਕਿਹਾ ਕਿ ਪਰਮਾਰ ਨੇ ਮਹਿਲਾ ਨੂੰ ਅਗਵਾ ਕਰ ਕੇ ਉਸ ਨੂੰ ਡਰਾ ਕੇ ਉਸ ਦਾ ਫਾਇਦਾ ਚੁੱਕਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ,''ਇਸ ਦੇ ਇਲਾਵਾ ਉਸ ਨੇ ਟੈਕਸੀ ਸੇਵਾ ਦੀ ਵਰਤੋਂ ਕਰਨ ਵਾਲੇ ਕਈ ਗਾਹਕਾਂ ਨਾਲ ਧੋਖਾਧੜੀ ਕਰ ਕੇ ਫੀਸ ਲਈ।''

Vandana

This news is Content Editor Vandana