16 ਸਾਲਾ ਕੁੜੀ ਐਮਨੈਸਟੀ ਇੰਟਰਨੈਸ਼ਨਲ ਦੇ ਸਰਬ ਉੱਚ ਪੁਰਸਕਾਰ ਨਾਲ ਸਨਮਾਨਿਤ

09/17/2019 3:21:08 PM

ਵਾਸ਼ਿੰਗਟਨ (ਭਾਸ਼ਾ)— ਸਵੀਡਨ ਦੀ ਵਾਤਾਵਰਣ ਕਾਰਕੁੰਨ ਗ੍ਰੇਟਾ ਥੁਨਬਰਗ ਅਤੇ 'ਫ੍ਰਾਈਡੇਜ਼ ਫੌਰ ਫਿਊਚਰ ਯੂਥ' ਮੁਹਿੰਮ ਨੂੰ ਸੋਮਵਾਰ ਨੂੰ ਐਮਨੈਸਟੀ ਇੰਟਰਨੈਸ਼ਨਲ ਦਾ ਸਰਬ ਉੱਚ ਪੁਰਸਕਾਰ 'ਐਮਬੈਸਡਰ ਆਫ ਕੌਨਸ਼ਨਜ਼' ਦਿੱਤਾ ਗਿਆ। ਇਹ ਪੁਰਸਕਾਰ ਜਲਵਾਯੂ ਤਬਦੀਲੀ ਦੇ ਖਤਰਿਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ 'ਤੇ ਜ਼ੋਰ ਦੇਣ ਨਾਲ ਸਬੰਧਤ ਉਨ੍ਹਾਂ ਦੇ ਕੰਮ ਲਈ ਦਿੱਤਾ ਗਿਆ। ਅਮਰੀਕਾ ਦੀ ਰਾਜਧਾਨੀ ਵਿਚ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਆਯੋਜਿਤ ਸਨਮਾਨ ਸਮਾਰੋਹ ਵਿਚ 16 ਸਾਲ ਦੀ ਥੁਨਬਰਗ ਨੂੰ ਜਦੋਂ ਪੁਰਸਕਾਰ ਦਿੱਤਾ ਗਿਆ ਤਾਂ ਸਾਰਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਉਸ ਦਾ ਹੌਂਸਲਾ ਵਧਾਇਆ। 

ਥੁਨਬਰਗ ਨੇ ਕਿਹਾ,''ਸਾਡੇ ਵਿਚੋਂ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਸੰਭਵ ਤਰੀਕੇ ਨਾਲ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਦਬਾਅ ਬਣਾਈਏ।'' ਥੁਨਬਰਗ ਨੂੰ ਮਾਈਕ੍ਰੋਫੋਨ ਤੱਕ ਪਹੁੰਚਣ ਲਈ ਇਕ ਪੌੜ੍ਹੀ ਦਾ ਸਹਾਰਾ ਲੈਣਾ ਪਿਆ। ਉਨ੍ਹਾਂ ਨੇ ਕਿਹਾ,''ਇਹ ਪੁਰਸਕਾਰ ਸਿਰਫ ਉਨ੍ਹਾਂ ਦਾ ਨਹੀਂ ਹੈ ਸਗੋਂ ਉਨ੍ਹਾਂ ਲੱਖਾਂ ਨੌਜਵਾਨਾਂ ਦਾ ਹੈ ਜਿਨ੍ਹਾਂ ਨੇ ਪਿਛਲੇ ਸਾਲ ਤੋਂ ਲਗਾਤਾਰ ਹਰ ਸ਼ੁੱਕਰਵਾਰ ਸਕੂਲ ਵਿਚ ਹੜਤਾਲ ਕੀਤੀ ਹੈ। ਹੁਣ ਉਹ 20 ਸਤੰਬਰ ਨੂੰ ਗਲੋਬਲ 'ਜਲਵਾਯੂ ਹੜਤਾਲ' ਦੀ ਯੋਜਨਾ ਬਣਾ ਰਹੀ ਹੈ, ਜਿਸ ਵਿਚ ਨਿਊਯਾਰਕ ਦੇ ਹਜ਼ਾਰਾਂ ਲੋਕ ਸ਼ਾਮਲ ਹੋਣਗੇ।''

Vandana

This news is Content Editor Vandana