ਕੋਰੋਨਾ ਦਾ ਟੀਕਾ ਬਣਾਉਣ ਲਈ ਗੇਟਸ ਫਾਊਂਡੇਸ਼ਨ ਵੱਲੋਂ 1150 ਕਰੋੜ ਰੁਪਏ ਦੇਣ ਦਾ ਐਲਾਨ

04/17/2020 6:21:08 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਲਈ ਲੱਗੇ ਹੋਏ ਹਨ। ਇਸ ਵਿਚ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦਾ ਟੀਕਾ ਤਿਆਰ ਕਰਨ ਅਤੇ ਹੋਰ ਉਪਾਆਂ ਲਈ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਅਤੇ ਪ੍ਰਧਾਨ ਬਿਲ ਗੇਟਸ ਦੀ ਸੰਸਥਾ ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ 15 ਕਰੋੜ ਡਾਲਰ ਮਤਲਬ 1150 ਕਰੋੜ ਰੁਪਏ ਦਾ ਵਧੀਕ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਇਕ ਦਿਨ 'ਚ ਰਿਕਾਰਡ 4491 ਮੌਤਾਂ, ਮ੍ਰਿਤਕਾਂ ਦਾ ਅੰਕੜਾ 34 ਹਜ਼ਾਰ ਦੇ ਪਾਰ

ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ਹੁਣ ਤੱਕ ਕੋਰੋਨਾ ਨਾਲ ਜੰਗ ਲੜਨ ਲਈ 25 ਕਰੋੜ ਡਾਲਰ (1900 ਕਰੋੜ ਰੁਪਏ) ਦਾ ਯੋਗਦਾਨ ਦਿੱਤਾ ਗਿਆ ਹੈ। ਗੇਟਸ ਫਾਊਂਡੇਸ਼ਨ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਇਸ ਵਧੀਕ ਰਾਸ਼ੀ ਦੀ ਵਰਤੋਂ ਡਾਇਗਨੋਸਟਿਕ, ਮੈਡੀਕਲ ਅਤੇ ਟੀਕੇ ਦਾ ਵਿਕਾਸ ਕਰਨ ਵਿਚ ਕੀਤਾ ਜਾਵੇਗਾ। ਗੇਟਸ ਫਾਊਂਡੇਸ਼ਨ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਜੂਝ ਰਹੇ ਅਫਰੀਕੀ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੀ ਵੀ ਮਦਦ ਕੀਤੀ ਜਾਵੇਗੀ।
 

Vandana

This news is Content Editor Vandana