ਪ੍ਰਮਾਣੂ ਸਮਝੌਤੇ ਤੋਂ ਵੱਖ ਹੋਇਆ ਅਮਰੀਕਾ, ਫਰਾਂਸ ਨਿਰਾਸ਼

02/03/2019 1:42:32 AM

ਪੈਰਿਸ— ਅਮਰੀਕਾ ਨੇ ਮੱਧ ਦੂਰੀ ਪ੍ਰਮਾਣੂੰ ਸ਼ਕਤੀ ਸਮਝੌਤੇ (ਆਈ.ਐੱਨ.ਐੱਫ.) ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ ਜਿਸ 'ਤੇ ਫਰਾਂਸ ਨੇ ਅਫਸੋਸ ਜਾਹਰ ਕੀਤਾ ਹੈ। ਰੂਸ ਨੇ ਵੀ ਅਮਰੀਕਾ ਦੇ ਇਸ ਕਦਮ ਦੇ ਮੱਦੇਨਜ਼ਰ ਇਸ ਸਮਝੌਤੇ ਨੂੰ ਰੱਦ ਕਰਨ ਦੀ ਗੱਲ ਕਹੀ ਹੈ। ਅਮਰੀਕਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਸਮਝੌਤੇ ਤੋਂ ਵੱਖ ਹੋ ਜਾਣਗੇ। ਉਸ ਨੇ ਕਿਹਾ ਕਿ ਕਾਓਂਟ ਡਾਊਨ ਸ਼ੁਰੂ ਹੋ ਜਾਵੇਗਾ ਅਤੇ 6 ਮਹੀਨੇ ਦੇ ਅੰਦਰ ਉਹ ਸਮਝੌਤੇ ਤੋਂ ਪੂਰੀ ਤਰ੍ਹਾਂ ਵੱਖ ਹੋ ਜਾਵੇਗਾ। ਅਮਰੀਕਾ ਦੇ ਇਕ ਐਲਾਨ ਤੋਂ ਬਾਅਦ ਰੂਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਵੀ ਸ਼ੀਤ ਯੁੱਧ ਦੇ ਯੁਗ 'ਚ ਹੋਏ ਸਮਝੌਤੇ ਨੂੰ ਰੱਦ ਕਰਦਾ ਹੈ ਪਰ ਜੇਕਰ ਅਮਰੀਕਾ ਵਲੋਂ ਇਸ ਨੂੰ ਜਾਰੀ ਰੱਖਣ ਦਾ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਹਥਿਆਰਾਂ ਦੇ ਮੁੱਦੇ 'ਤੇ ਬਰਾਬਰੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਫਰਾਂਸ ਦੇ ਵਿਦੇਸ਼ੀ ਮੰਤਰਾਲੇ ਨੇ ਕਲ ਦੇਰ ਰਾਤ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਵਲੋਂ ਦਿੱਤੇ ਗਏ 6 ਮਹੀਨੇ ਦੇ ਸਮੇਂ 'ਚ ਰੂਸ ਨੂੰ ਪ੍ਰਮਾਣੂੰ ਹਥਿਆਰ ਸਮਝੌਤੇ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ਇਸ ਸਮਝੌਤੇ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਆਨ 'ਚ ਕਿਹਾ ਗਿਆ ਕਿ ਅਮਰੀਕਾ ਦੇ ਇਸ ਫੈਸਲੇ ਨਾਲ ਫਰਾਂਸ ਬਹੁਤ ਦੁਖੀ ਅਤੇ ਨਿਰਾਸ਼ ਹੈ।

Hardeep kumar

This news is Content Editor Hardeep kumar