ਅਮਰੀਕਾ ਤੇ ਫਰਾਂਸ ਦੇ ਰਾਸ਼ਟਰਪਤੀ ਨੇ ਇਕ-ਦੂਜੇ ਦੇ ਦੇਸ਼ ''ਚ ਹੋਈਆਂ ਘਟਨਾਵਾਂ ''ਤੇ ਕੀਤਾ ਦੁੱਖ ਦਾ ਪ੍ਰਗਟਾਵਾ

10/07/2017 11:53:11 AM

ਵਾਸ਼ਿੰਗਟਨ(ਭਾਸ਼ਾ)— ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਅਮੈਨੁਏਲ ਮੈਕਰੋਨ ਨੇ ਇਕ-ਦੂਜੇ ਦੇ ਦੇਸ਼ ਵਿਚ ਹੋਈ ਹਿੰਸਕ ਘਟਨਾਵਾਂ ਉੱਤੇ ਦੁੱਖ ਪ੍ਰਗਟ ਕੀਤਾ ਹੈ। ਜਿੱਥੇ ਮੈਕਰੋਨ ਨੇ ਲਾਸ ਵੇਗਾਸ ਦੀ ਹਿੰਸਾ ਉੱਤੇ ਦੁੱਖ ਪ੍ਰਗਟ ਕੀਤਾ ਹੈ। ਉਥੇ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਫ਼ਰਾਂਸ ਦੇ ਮਾਰਸੇਲ ਵਿਚ ਹੋਏ ਹਮਲੇ ਉੱਤੇ ਦੁੱਖ ਪ੍ਰਗਟ ਕੀਤਾ। ਇਸ ਹਮਲੇ ਵਿਚ 2 ਔਰਤਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵ੍ਹਾਈਟ ਹਾਊਸ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਅਫਰੀਕਾ ਵਿਚ ਸਾਂਝਾ ਅੱਤਵਾਦ ਵਿਰੋਧੀ ਅਭਿਆਨ ਚਲਾਉਣ ਅਤੇ ਕੋਰਿਆਈ ਪ੍ਰਾਇਦੀਪ ਨੂੰ ਪਰਮਾਣੁ ਹਥਿਆਰ ਤੋਂ ਮੁਕਤ ਕਰਨ ਉੱਤੇ ਚਰਚਾ ਕੀਤੀ। ਉਨ੍ਹਾਂ ਈਰਾਨ ਨੂੰ ਪਰਮਾਣੁ ਹਥਿਆਰ ਹਾਸਲ ਕਰਨ ਜਾਂ ਬਣਾਉਣ ਤੋਂ ਵਾਂਝੇ ਕਰਨ ਉੱਤੇ ਵੀ ਚਰਚਾ ਕੀਤੀ।