ਅਮਰੀਕਾ ਦੇ ਟੈਕਸਾਸ ''ਚ ਅੱਗ ਦੀ ਤਬਾਹੀ, ਅਧਿਕਾਰੀ ਲੋਕਾਂ ਨੂੰ ਕੱਢ ਰਹੇ ਹਨ ਬਾਹਰ (ਤਸਵੀਰਾਂ)

02/28/2024 12:25:09 PM

ਨਿਊਯਾਰਕ (ਰਾਜ  ਗੋਗਨਾ)- ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਜੰਗਲ ਦੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਹੀ  ਜ਼ਿਆਦਾ ਤਾਪਮਾਨ ਕਾਰਨ ਅੱਗ ਦੁੱਗਣੀ ਹੋ ਗਈ ਹੈ। A&M ਜੰਗਲਾਤ ਸੇਵਾ ਅਨੁਸਾਰ 780 ਕਿਲੋਮੀਟਰ ਦੇ ਖੇਤਰ ਵਿੱਚ 2 ਲੱਖ ਏਕੜ ਵਿੱਚ ਦਰੱਖਤ ਸੜ ਗਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਅੱਗ ਸਮੋਕਹਾਊਸ ਕਰੀਕ ਅੱਗ ਸੀ, ਜਿਸ ਨੇ 100,000 ਏਕੜ, ਗ੍ਰੈਪਵਾਈਨ ਕ੍ਰੀਕ ਫਾਇਰ, 30,000 ਏਕੜ ਅਤੇ ਵਿੰਡੀ ਡੂਸੀ ਫਾਇਰ, 8,000 ਏਕੜ ਨੂੰ ਸਾੜ ਦਿੱਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਚੋਣਾਂ 'ਚ ਬਾਈਡੇਨ ਨਹੀਂ, ਮਿਸ਼ੇਲ ਓਬਾਮਾ ਬਿਹਤਰ

ਅੱਗ ਦੀ ਤਬਾਹੀ ਕਾਰਨ ਟੈਕਸਾਸ ਦੀਆਂ ਕਈ ਕਾਉਂਟੀਆਂ ਵਿੱਚ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਪੂਰਬੀ ਟੈਕਸਾਸ, ਦ ਮਿਲਜ਼ ਕ੍ਰੀਕ, ਸੈਨ ਜੈਕਿੰਟੋ ਵਿੱਚ ਅੱਗ ਭੜਕ ਰਹੀ ਹੈ। ਕਾਫੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਟੈਕਸਾਸ ਰਾਜ ਦੇ ਗਵਰਨਰ ਗ੍ਰੇਗ ਐਬੋਟ ਨੇ ਅੱਗ ਦੀ ਸਥਿਤੀ ਦਾ ਜਾਇਜ਼ਾ ਲਿਆ। ਲੋਕਾਂ ਨੂੰ ਅੱਗ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 

Vandana

This news is Content Editor Vandana