ਟਰੰਪ ਨੇ ਕਿਮ ਨੂੰ ਜਨਮਦਿਨ ''ਤੇ ਭੇਜੀਆਂ ਆਪਣੀਆਂ ਸ਼ੁੱਭਕਾਮਨਾਵਾਂ

01/10/2020 4:28:29 PM

ਵਾਸ਼ਿੰਗਟਨ/ਪਿਓਂਗਯਾਂਗ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ  ਤਾਨਾਸ਼ਾਹ ਕਿਮ ਜੋਂਗ ਉਨ ਨੂੰ ਜਨਮਦਿਨ 'ਤੇ ਵਧਾਈ ਸੰਦੇਸ਼ ਭੇਜਿਆ।ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਈਯੂ-ਯੋਂਗ ਨੇ ਇਹ ਜਾਣਕਾਰੀ ਦਿੱਤੀ। ਚੁੰਗ ਹਾਲ ਹੀ ਵਿਚ ਅਮਰੀਕਾ ਗਏ ਸਨ। ਉੱਥੇ ਚੁੰਗ ਨੇ ਵਾਸ਼ਿੰਗਟਨ ਵਿਚ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਟਰੰਪ ਨੇ ਜਨਮਦਿਨ ਦੀ ਵਧਾਈ ਚੁੰਗ ਜ਼ਰੀਏ ਕਿਮ ਨੂੰ ਭਿਜਵਾਈ ਸੀ। 

ਚੁੰਗ ਨੇ ਦੱਸਿਆ ਕਿ ਉਹ ਜਦੋਂ ਵਾਸ਼ਿੰਗਟਨ ਵਿਚ ਸਨ ਤਾਂ ਉਹਨਾਂ ਨੂੰ ਟਰੰਪ ਵੱਲੋਂ ਇਕ ਮੈਸੇਜ ਕਿਮ ਜੋਂਗ ਉਨ ਲਈ ਦਿੱਤਾ ਗਿਆ ਸੀ। ਉਹ ਮੈਸੇਜ ਉਹਨਾਂ ਨੇ ਵੀਰਵਾਰ ਨੂੰ ਡਿਲੀਵਰ ਕਰ ਦਿੱਤਾ। ਇੱਥੇ ਦੱਸ ਦਈਏ ਕਿ 8 ਜਨਵਰੀ ਨੂੰ ਕਿਮ ਜੋਂਗ ਦਾ ਜਨਮਦਿਨ ਹੁੰਦਾ ਹੈ। ਚੁੰਗ ਨੇ ਦੱਸਿਆ,''ਜਦੋਂ ਅਸੀਂ ਮਿਲੇ ਉਸ ਦਿਨ ਕਿਮ ਜੋਂਗ ਉਨ ਦਾ ਜਨਮਦਿਨ ਸੀ ਅਤੇ ਰਾਸ਼ਟਰਪਤੀ ਟਰੰਪ ਨੂੰ ਯਾਦ ਸੀ। ਇਸ ਲਈ ਉਹਨਾਂ ਨੇ ਮੈਨੂੰ ਜਨਮਦਿਨ ਦੀ ਮੁਬਾਰਕਬਾਦ ਦੇਣ ਲਈ ਕਿਹਾ ਸੀ।''

ਗੌਰਤਲਬ ਹੈ ਕਿ ਕਿਮ ਦਾ ਜਨਮ 8 ਜਨਵਰੀ 1983 ਨੂੰ ਹੋਇਆ। ਕਿਮ ਬਚਪਨ ਤੋਂ ਹੀ ਜਿੱਦੀ ਰਹੇ ਹਨ ਕਿਉਂਕਿ ਉਹਨਾਂ ਦੀ ਹਰ ਇੱਛਾ ਪੂਰੀ ਕੀਤੀ ਜਾਂਦੀ ਰਹੀ ਸੀ।ਕਿਮ ਜੋਂਗ ਇਲ (1941-2011) ਦੇ ਬੇਟੇ ਹਨ ਅਤੇ ਕਿਮ ਸੁੰਗ (1912-1994) ਦੇ ਪੋਤੇ। 28 ਦਸੰਬਰ 2011 ਨੂੰ ਕਿਮ ਨੇ ਖੁਦ ਨੂੰ ਤਾਨਾਸ਼ਾਹ ਐਲਾਨਿਆ ਸੀ।

Vandana

This news is Content Editor Vandana