ਅਮਰੀਕਾ ''ਚ ਹੋਣ ਵਾਲੇ ਜੀ-7 ਸੰਮੇਲਨ ਬਾਰੇ ਟਰੰਪ ਨੇ ਲਿਆ ਇਹ ਫੈਸਲਾ

10/20/2019 5:04:23 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਲੋਚਨਾਵਾਂ ਦੇ ਬਾਅਦ ਜੀ-7 ਸਿਖਰ ਸੰਮੇਲਨ ਨੂੰ ਆਪਣੇ ਰਿਜੋਰਟ ਵਿਚ ਕਰਵਾਉਣ ਦੀ ਯੋਜਨਾ ਰੱਦ ਕਰ ਦਿੱਤੀ ਹੈ। ਇਹ 46ਵਾਂ ਸਿਖਰ ਸੰਮੇਲਨ 10 ਤੋਂ 12 ਜੂਨ ਨੂੰ ਹੋਣਾ ਹੈ। ਜੀ-7 ਦੁਨੀਆ ਦੇ ਸਭ ਤੋਂ ਵੱਡੇ ਵਿਕਸਿਤ ਦੇਸ਼ਾਂ ਦਾ ਸਮੂਹ ਹੈ। ਇਸ ਦੇ ਮੈਂਬਰ ਦੇਸ਼ਾਂ ਵਿਚ ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਹਨ। ਟਰੰਪ ਦੀ ਯੋਜਨਾ ਸੀ ਕਿ ਸੰਮੇਲਨ ਫਲੋਰੀਡਾ ਸਥਿਤ ਉਨ੍ਹਾਂ ਦੇ ਗੋਲਫ ਰਿਜੋਰਟ 'ਤੇ ਕੀਤਾ ਜਾਵੇ।  

ਟਰੰਪ ਨੇ ਇਸ ਯੋਜਨਾ ਨੂੰ ਰੱਦ ਕਰਦਿਆਂ ਆਪਣੇ ਵਿਰੋਧੀਆਂ ਅਤੇ ਮੀਡੀਆ ਨੂੰ ਨਿਸ਼ਾਨੇ 'ਤੇ ਲਿਆ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਦਾਅਵਾ ਕੀਤਾ ਸੀ ਕਿ ਇਸ ਜਗ੍ਹਾ 'ਤੇ ਸੰਮੇਲਨ ਆਯੋਜਿਤ ਕਰਨ ਦਾ ਖਰਚ ਹੋਰ ਥਾਵਾਂ ਦੇ ਮੁਕਾਬਲੇ ਅੱਧਾ ਹੋਵੇਗਾ। ਉੱਥੇ ਆਲੋਚਕਾਂ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਖੁਦ ਲਈ ਵੱਡੇ ਕੰਟਰੈਕਟ (ਠੇਕੇ) ਹਾਸਲ ਕਰਨ ਲਈ ਆਪਣੇ ਦਫਤਰ ਦੀ ਵਰਤੋਂ ਅਜਿਹੇ ਅਜਿਹੇ ਕੰਮਾਂ ਵਿਚ ਕਰ ਰਹੇ ਹਨ। ਅਮਰੀਕਾ ਦੇ ਕਈ ਸਾਂਸਦਾਂ ਨੇ ਇਸ ਦਾ ਵਿਰੋਧ ਕੀਤਾ ਸੀ । ਇਸੇ ਰਿਜੋਰਟ 'ਤੇ ਰਾਸ਼ਟਰਪਤੀ ਟਰੰਪ ਨੇ 2015 ਵਿਚ ਮਿਸ ਯੂਨੀਵਰਸ ਮੁਕਾਬਲਾ ਕਰਵਾਇਆ ਸੀ।

ਪ੍ਰੋਗਰਾਮ ਦੇ ਵਿਰੋਧ ਵਿਚ ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ,''ਅਮਰੀਕੀ ਇਤਿਹਾਸ ਵਿਚ ਇਸ ਤਰ੍ਹਾਂ ਦਾ ਫੈਸਲਾ ਦੇਖਣ ਨੂੰ ਨਹੀਂ ਮਿਲਦਾ। ਰਾਸ਼ਟਰਪਤੀ ਨੇ ਆਪਣੇ ਇਸ ਦਫਤਰ ਦੀ ਵਰਤੋਂ ਖੁਦ ਲਈ ਵੱਡੇ ਕੰਟਰੈਕਟ ਹਾਸਲ ਕਰਨ ਲਈ ਕੀਤੀ ਹੈ।'' ਗਾਰਡੀਅਨ ਨਿਊਜ਼ ਨੇ ਲਿਖਿਆ ਸੀ ਕਿ ਭ੍ਰਿਸ਼ਟਾਚਾਰ ਵਿਰੋਧੀ ਸਮੂਹ ਨੇ ਇਸ ਕਦਮ ਦਾ ਵਿਰੋਧ ਕੀਤਾ ਹੈ।

Vandana

This news is Content Editor Vandana