ਟਰੰਪ ਨੇ ਆਪਣੀ ਜੇਬ ''ਚ ਨਕਦੀ ਰੱਖਣ ਦਾ ਦੱਸੀ ਇਹ ਵਜ੍ਹਾ

09/19/2019 5:30:11 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੀ ਜੇਬ ਵਿਚ ਨਕਦੀ ਲੈ ਕੇ ਚੱਲਦੇ ਹਨ ਕਿਉਂਕਿ ਉਨ੍ਹਾਂ ਨੂੰ ਹੋਟਲਾਂ ਵਿਚ ਟਿੱਪ ਦੇਣੀ ਪਸੰਦ ਹੈ। ਟਰੰਪ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਬੁੱਧਵਾਰ ਨੂੰ ਕੈਲੀਫੋਰਨੀਆ ਦੇ ਮਾਊਂਟੇਨ ਵਿਊ ਵਿਚ ਮਾਫੇਟ ਫੀਲਡ ਜਾਣ ਦੀ ਤਿਆਰੀ ਕਰਨ ਦੌਰਾਨ ਉਨ੍ਹਾਂ ਦੀ ਪਿਛਲੀ ਜੇਬ ਵਿਚੋਂ 20 ਡਾਲਰ ਦਾ ਨੋਟ ਅਜੀਬ ਤਰੀਕੇ ਨਾਲ ਬਾਹਰ ਨਿਕਲਿਆ ਹੋਇਆ ਦਿੱਸ ਰਿਹਾ ਸੀ। 

ਅਸਲ ਵਿਚ ਟਰੰਪ ਨੇ ਆਪਣੀ ਪੈਂਟ ਦੀ ਪਿਛਲੀ ਜੇਬ ਵਿਚੋਂ ਨੋਟਾਂ ਦਾ ਵੱਡਾ ਬੰਡਲ ਕੱਢਿਆ ਅਤੇ ਏਅਰ ਫੋਰਸ ਵਨ ਵਿਚ ਆਪਣੇ ਨਾਲ ਸਫਰ ਕਰ ਰਹੇ ਪੱਤਰਕਾਰਾਂ ਦੇ ਸਾਹਮਣੇ ਰੱਖ ਦਿੱਤਾ। ਇਕ ਪੱਤਰਕਾਰ ਨੇ ਪੁੱਛਿਆ ਕਿ ਉਹ ਇਸ ਨਕਦੀ ਦੀ ਵਰਤੋਂ ਕਦੋਂ ਕਰਦੇ ਹਨ। ਤਾਂ ਟਰੰਪ ਨੇ ਕਿਹਾ,''ਮੈਂ ਕਾਫੀ ਸਮੇਂ ਤੋਂ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਹੈ।'' ਟਰੰਪ ਨੇ ਅੱਗੇ ਕਿਹਾ,''ਮੈਂ ਪਰਸ ਨਹੀਂ ਰੱਖਦਾ ਹਾਂ ਕਿਉਂਕਿ ਮੈਨੂੰ ਲੰਬੇ ਸਮੇਂ ਤੋਂ ਕ੍ਰੈਡਿਟ ਕਾਰਡ ਦੀ ਵਰਤੋਂ ਨਹੀਂ ਕਰਨੀ ਪਈ ਹੈ। ਮੈਨੂੰ ਹੋਟਲ ਵਿਚ ਟਿੱਪ ਦੇਣੀ ਪਸੰਦ ਹੈ। ਮੈਨੂੰ ਆਪਣੇ ਨਾਲ ਕੁਝ ਲੈ ਕੇ ਚੱਲਣਾ ਚੰਗਾ ਲੱਗਦਾ ਹੈ।'' ਟਰੰਪ ਨੇ ਪੱਤਰਕਾਰਾਂ ਨੂੰ ਕਿਹਾ,''ਮੈਂ ਤੁਹਾਨੂੰ ਕਹਿ ਰਿਹਾ ਹਾਂ ਹੋ ਸਕਦਾ ਹੈ ਇਕ ਰਾਸ਼ਟਰਪਤੀ ਲਈ ਅਜਿਹਾ ਕਰਨਾ ਸਹੀ ਨਾ ਹੋਵੇ ਪਰ ਮੈਨੂੰ ਹੋਟਲ ਲਈ ਟਿੱਪ ਦੇ ਕੇ ਜਾਣਾ ਪਸੰਦ ਹੈ।''

Vandana

This news is Content Editor Vandana