ਟਰੰਪ ਦੀ ਡੈਮੋਕ੍ਰੇਟਸ ਨਾਲ ਜ਼ੁਬਾਨੀ ਜੰਗ ਤੇਜ਼, ਕਿਹਾ-''ਆਪਣੇ ਦੇਸ਼ ਵਾਪਸ ਜਾਓ''

07/15/2019 10:47:03 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਡੈਮੋਕ੍ਰੈਟਿਕ ਕਾਂਗਰਸਵੁਮੇਨ ਨਾਲ ਜ਼ੁਬਾਨੀ ਜੰਗ ਤੇਜ਼ ਕਰ ਦਿੱਤੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਬਾਰੇ ਵਿਚ ਬਹੁਤ ਸਾਰੀਆਂ ਭਿਆਨਕ ਗੱਲਾਂ ਕਹੀਆਂ ਹਨ, ਜਿਨ੍ਹਾਂ ਨੂੰ ਚੁਣੌਤੀ ਦਿੱਤੇ ਬਿਨਾਂ ਨਹੀਂ ਜਾਣ ਦਿੱਤਾ ਜਾ ਸਕਦਾ। ਭਾਵੇਂਕਿ ਇਸ ਦੌਰਾਨ ਟਰੰਪ ਨੇ ਕਿਸੇ ਵੀ ਪ੍ਰਤੀਨਿਧੀ ਦਾ ਨਾਮ ਨਹੀਂ ਲਿਆ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਮੁਤਾਬਕ ਡੈਮੋਕ੍ਰੇਟਸ ਅਲੈਗਜ਼ੈਂਡਰੀਆ ਓਕਾਸਿਓ-ਕੋਟੇਰਜ, ਰਸ਼ੀਦਾ ਤਲੀਬ, ਇਲਹਾਨ ਉਮਰ ਅਤੇ ਅਯਨਾ ਪ੍ਰੇਸਲੇ ਨੇ ਟਵਿੱਟਰ 'ਤੇ ਇਸ ਸਬੰਧੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। 

ਸਾਰੀਆਂ ਮਹਿਲਾ ਪ੍ਰਤੀਨਿਧੀਆਂ ਨੇ ਸੀਮਾ ਹਿਰਾਸਤ ਦੀਆਂ ਸਹੂਲਤਾਂ 'ਤੇ ਸ਼ਰਤਾਂ ਦੀ ਆਲੋਚਨਾ ਕੀਤੀ ਹੈ। ਆਪਣੇ ਪਹਿਲਾਂ ਦੇ ਟਵੀਟ ਵਿਚ ਟਰੰਪ ਨੇ ਕਾਂਗਰਸਵੁਮੇਨ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਸਲਾਹ ਦਿੱਤੀ ਸੀ। ਇਸ ਬਿਆਨ ਦੀ ਨਸਲਵਾਦੀ ਦੱਸ ਕੇ ਆਲੋਚਨਾ ਕੀਤੀ ਜਾ ਰਹੀ ਹੈ। ਟਰੰਪ ਨੇ ਹਾਲ ਵਿਚ ਹੀ ਟਵੀਟ ਕਰਦਿਆਂ ਕਿਹਾ,''ਇਹ ਦੇਖ ਕੇ ਬਹੁਤ ਬੁਰਾ ਲੱਗਾ ਕਿ ਡੈਮੋਕ੍ਰੇਟਸ ਉਨ੍ਹਾਂ ਲੋਕਾਂ ਨਾਲ ਚਿਪਕੇ ਹੋਏ ਹਨ ਜੋ ਸਾਡੇ ਦੇਸ਼ ਲਈ ਬਹੁਤ ਬੁਰਾ ਬੋਲਦੇ ਹਨ ਅਤੇ ਜਿਹੜੇ ਇਜ਼ਰਾਈਲ ਨਾਲ ਨਫਰਤ ਕਰਦੇ ਹਨ। ਜਦੋਂ ਵੀ ਉਨ੍ਹਾਂ ਨਾਲ ਸਾਹਮਣਾ ਹੁੰਦਾ ਹੈ ਤਾਂ ਉਹ ਨੈਨਸੀ ਪੇਲੋਸੀ ਸਮੇਤ ਆਪਣੇ ਵਿਰੋਧੀਆਂ ਨੂੰ ਸੱਦ ਲਿਆਉਂਦੇ ਹਨ। ਨਸਲਵਾਦੀ।'' 

 

ਟਰੰਪ ਨੇ ਅੱਗੇ ਕਿਹਾ,''ਉਨ੍ਹਾਂ ਦੀ ਖਰਾਬ ਭਾਸ਼ਾ ਅਤੇ ਅਮਰੀਕਾ ਬਾਰੇ ਕਹੀਆਂ ਗਈਆਂ ਉਨ੍ਹਾਂ ਦੀਆਂ ਭਿਆਨਕ ਗੱਲਾਂ ਨੂੰ ਬਿਨਾਂ ਚੁਣੌਤੀ ਦਿੱਤੇ ਇਵੇਂ ਹੀ ਨਹੀਂ ਜਾਣ ਦਿੱਤਾ ਜਾਵੇਗਾ। ਜੇਕਰ ਡੈਮੋਕ੍ਰੇਟ ਪਾਰਟੀ ਇਸ ਤਰ੍ਹਾਂ ਦੇ ਨਫਰਤ ਫੈਲਾਉਣ ਵਾਲੇ ਵਿਵਹਾਰ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਅਸੀਂ 2020 ਵਿਚ ਤੁਹਾਨੂੰ ਬੈਲੇਟ ਬਾਕਸ 'ਤੇ ਦੇਖਣ ਲਈ ਤਿਆਰ ਹਾਂ।''

ਜਾਣਕਾਰੀ ਮੁਤਾਬਕ ਹਾਊਸ ਸਪੀਕਰ ਨੈਨਸੀ ਪੈਲੋਸੀ ਨੇ ਟਰੰਪ ਦੇ ਟਵੀਟ ਦੀ ਸਖਤ ਨਿੰਦਾ ਕੀਤੀ ਹੈ ਅਤੇ ਡੈਮੋਕ੍ਰੇਟ ਨੇਤਾਵਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ,''ਜਦੋਂ ਡੋਨਾਲਡ ਟਰੰਪ ਚਾਰ ਅਮਰੀਕੀ ਕਾਂਗਰਸਵੁਮੇਨ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਹਿੰਦੇ ਹਨ ਤਾਂ ਇਸ ਨਾਲ ਉਨ੍ਹਾਂ ਦੇ 'ਮੇਕ ਅਮਰੀਕਾ ਗ੍ਰੇਟ ਅਗੇਨ' ਦੀ ਯੋਜਨਾ ਸਾਫ ਹੋ ਜਾਂਦੀ ਹੈ। ਉਹ ਹਮੇਸ਼ਾ ਤੋਂ ਅਮਰੀਕਾ ਨੂੰ ਵ੍ਹਾਈਟ ਬਣਾਉਣਾ ਚਾਹੁੰਦੇ ਹਨ। ਸਾਡੀ ਵਿਭਿੰਨਤਾ ਸਾਡੀ ਤਾਕਤ ਹੈ ਅਤੇ ਸਾਡੀ ਏਕਤਾ ਸਾਡੀ ਸ਼ਕਤੀ।''

 

Vandana

This news is Content Editor Vandana