ਟਰੰਪ ਨੇ ਦਿਖਾਈ ਨਰਮੀ, ਕਿਹਾ-''ਵੱਡੀ ਗਿਣਤੀ ''ਚ ਪ੍ਰਵਾਸੀ ਆਉਣ''

02/07/2019 12:51:12 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਪ੍ਰਤੀ ਆਪਣੇ ਸਖਤ ਰਵੱਈਏ ਵਿਚ ਨਰਮੀ ਦਿਖਾਈ ਹੈ। ਟਰੰਪ ਨੇ ਕਿਹਾ ਹੈ ਕਿ ਹੁਣ ਉਹ ਵੱਡੀ ਗਿਣਤੀ ਵਿਚ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਵਿਚ ਆਉਣ ਦੇ ਪੱਖ ਵਿਚ ਹਨ ਕਿਉਂਕਿ ਉਨ੍ਹਾਂ ਨਾਲ ਦੇਸ਼ ਨੂੰ ਆਰਥਿਕ ਲਾਭ ਹੁੰਦਾ ਹੈ। ਟਰੰਪ ਨੇ ਆਪਣੇ ਸਾਲਾਨਾ ਸੰਬੋਧਨ ਵਿਚ ਵੀ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਦੇਸ਼ ਆਉਣ ਪਰ ਕਾਨੂੰਨੀ ਤਰੀਕੇ ਨਾਲ। 

ਭਾਵੇਂਕਿ ਹੁਣ ਤੱਕ ਉਨ੍ਹਾਂ ਦੀਆਂ ਨੀਤੀਆਂ ਵਿਚ ਇਸ ਸਬੰਧੀ ਝਲਕ ਨਹੀਂ ਦਿੱਸ ਰਹੀ। ਸਥਾਨਕ ਪੱਤਰਕਾਰਾਂ ਨੇ ਟਰੰਪ ਨੂੰ ਪੁੱਛਿਆ ਕੀ ਉਨ੍ਹਾਂ ਦੇ ਬਿਆਨ ਨੂੰ ਨੀਤੀ ਵਿਚ ਤਬਦੀਲੀ ਦੇ ਤੌਰ 'ਤੇ ਦੇਖਿਆ ਜਾਵੇ। ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਤਬਦੀਲੀ ਹੈ। ਲੂਸੀਆਨਾ ਦੇ ਇਕ ਅਖਬਾਰ ਵਿਚ ਇਕ ਪੱਤਰਕਾਰ ਨੇ ਟਵੀਟ ਕੀਤਾ। ਇਸ ਵਿਚ ਟਰੰਪ ਦੇ ਹਵਾਲੇ ਨਾਲ ਕਿਹਾ ਗਿਆ,''ਮੈਂ ਚਾਹੁੰਦਾ ਹਾਂ ਕਿ ਹੋਰ ਲੋਕ ਆਉਣ ਕਿਉਂਕਿ ਸਾਨੂੰ ਫੈਕਟਰੀ ਅਤੇ ਉਦਯੋਗਾਂ ਨੂੰ ਚਲਾਉਣ ਲਈ ਅਤੇ ਕੰਪਨੀਆਂ ਦੇ ਸੰਚਾਲਨ 
ਲਈ ਲੋਕਾਂ ਦੀ ਲੋੜ ਹੈ।''

Vandana

This news is Content Editor Vandana