ਟਰੰਪ ਨੇ ਰੋਨੀ ਜੈਕਸਨ ਨੂੰ ਸਹਾਇਕ ਤੇ ਮੈਡੀਕਲ ਡਾਕਟਰ ਕੀਤਾ ਨਿਯੁਕਤ

02/03/2019 11:23:08 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਾਬਕਾ ਡਾਕਟਰ ਨੂੰ ਆਪਣਾ ਸਹਾਇਕ ਅਤੇ ਮੁੱਖ ਡਾਕਟਰ ਸਲਾਹਕਾਰ ਨਿਯੁਕਤ ਕੀਤਾ ਹੈ। ਟਰੰਪ ਦੇ ਰੀਅਰ ਐਡਮਿਰਲ ਰੋਨੀ ਜੈਕਸਨ ਨੂੰ 'ਸੈਕੰਡ ਸਟਾਰ' ਲਈ ਮੁੜ ਨਾਮਜ਼ਦ ਕਰਨ ਦੇ ਫੈਸਲੇ ਦੇ ਬਾਅਦ ਸ਼ਨੀਵਾਰ ਨੂੰ ਵ੍ਹਾਈਟ ਹਾਊਸ ਨੇ ਇਹ ਐਲਾਨ ਕੀਤਾ। ਟਰੰਪ ਨੇ ਬੀਤੇ ਸਾਲ ਜੈਕਸਨ ਨੂੰ 'ਵੇਟਰਨਸ ਅਫੇਅਰਸ ਡਿਪਾਰਟਮੈਂਟ' ਦੇ ਪ੍ਰਮੁੱਖ ਅਹੁਦੇ ਲਈ ਨਾਮਜ਼ਦ ਕੀਤਾ ਸੀ ਪਰ ਉਨ੍ਹਾਂ ਦੀ ਨਾਮਜ਼ਦਗੀ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਸੀ। ਜਲ ਸੈਨਾ ਡਾਕਟਰ ਨੇ ਪੇਸ਼ੇਵਰ ਦੁਰਾਚਾਰ ਦੇ ਦੋਸ਼ਾਂ ਦੇ ਬਾਅਦ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ। ਇਸ ਮਾਮਲੇ ਦੀ ਪੇਂਟਾਗਨ ਜਾਂਚ ਕਰ ਰਿਹਾ ਹੈ। 

ਭਾਵੇਂਕਿ ਜੈਕਸਨ ਨੇ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਬੀਤੇ ਸਾਲ ਟਰੰਪ ਦੀ ਸਰੀਰਕ ਜਾਂਚ ਦੀ ਮੈਡੀਕਲ ਟੀਮ ਦੀ ਅਗਵਾਈ ਕੀਤੀ ਸੀ ਅਤੇ ਕਿਹਾ ਸੀ ਕਿ ਰਾਸ਼ਟਰਪਤੀ ਬਿਲਕੁੱਲ ਸਿਹਤਮੰਦ ਹਨ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟਰੰਪ ਜੈਕਸਨ ਨੂੰ ਇਕ ਭਰੋਸੇਮੰਦ ਮੈਡੀਕਲ ਸਲਾਹਕਾਰ ਅਤੇ ਡਾਕਟਰ ਮੰਨਦੇ ਹਨ। 


Vandana

Content Editor

Related News