ਸ਼ਟਡਾਊਨ ਖਤਮ ਹੋਣ ''ਤੇ ਟਰੰਪ ਕਰਨਗੇ ''ਸਟੇਟ ਆਫ ਦੀ ਯੂਨੀਅਨ'' ਸੰਬੋਧਨ

01/24/2019 12:39:51 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਰਾਤ ਐਲਾਨ ਕੀਤਾ ਕਿ ਉਹ ਸਰਕਾਰ ਦਾ ਅੰਸ਼ਕ ਬੰਦ ਖਤਮ ਹੋਣ ਦੇ ਬਾਅਦ 'ਸਟੇਟ ਆਫ ਦੀ ਯੂਨੀਅਨ' ਸੰਬੋਧਨ ਦੇਣਗੇ। ਇਸ ਤੋਂ ਪਹਿਲਾਂ ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਨੇ ਟਰੰਪ ਨੂੰ ਕਾਂਗਰਸ ਵਿਚ ਸਾਲਾਨਾ ਭਾਸ਼ਣ ਦੇਣ ਤੋਂ ਰੋਕ ਦਿੱਤਾ ਸੀ। 

ਰਾਸ਼ਟਰਪਤੀ ਨੇ ਟਵੀਟ ਕੀਤਾ,''ਨੈਨਸੀ ਪੇਲੋਸੀ ਨੇ ਬੰਦ ਜਾਰੀ ਹੋਣ ਦੌਰਾਨ ਮੈਨੂੰ 'ਸਟੇਟ ਆਫ ਦੀ ਯੂਨੀਅਨ' ਸੰਬੋਧਨ ਦੇਣ ਲਈ ਕਿਹਾ ਸੀ। ਮੈਂ ਸਹਿਮਤੀ ਜ਼ਾਹਰ ਕੀਤੀ। ਇਸ ਦੇ ਬਾਅਦ ਸ਼ਟਡਾਊਨ ਹੋਣ ਕਾਰਨ ਉਨ੍ਹਾਂ ਨੇ ਆਪਣਾ ਮਨ ਬਦਲ ਦਿੱਤਾ ਅਤੇ ਸੰਬੋਧਨ ਕਿਸੇ ਹੋਰ ਤਰੀਕ ਨੂੰ ਦੇਣ ਦਾ ਸੁਝਾਅ ਦਿੱਤਾ। ਇਹ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ। ਮੈਂ ਸ਼ਟਡਾਊਨ ਖਤਮ ਹੋਣ 'ਤੇ ਸੰਬੋਧਿਤ ਕਰਾਂਗਾ।'' 

 

ਟਰੰਪ ਨੇ ਕਿਹਾ ਕਿ ਉਹ ਕਿਸੇ ਵਿਕਲਪਿਕ ਕੈਂਪਸ ਦੀ ਤਲਾਸ਼ ਨਹੀਂ ਕਰ ਰਹੇ ਹਨ ਕਿਉਂਕਿ ਕੋਈ ਵੀ ਹਾਊਸ ਚੈਂਬਰ ਦੀ ਮਹੱਤਤਾ, ਇਤਿਹਾਸ ਅਤੇ ਪਰੰਪਰਾ ਨਾਲ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਉਹ ਨੇੜਲੇ ਭਵਿੱਖ ਵਿਚ ਸੰਯੁਕਤ ਸੈਸ਼ਨ ਨੂੰ ਸੰਬੋਧਿਤ ਕਰਨਗੇ।

 

Vandana

This news is Content Editor Vandana