ਟਰੰਪ ਨੇ ਇੰਟਰਨੈੱਟ ਸੇਵਾ ਬੰਦ ਕਰਨ ''ਤੇ ਈਰਾਨ ਨੂੰ ਲਗਾਈ ਫਟਕਾਰ

11/22/2019 1:56:20 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਈਰਾਨ 'ਤੇ ਦੋਸ਼ ਲਗਾਇਆ ਕਿ ਉਸ ਨੇ ਮੌਤ ਅਤੇ ਤ੍ਰਾਸਦੀ 'ਤੇ ਪਰਦਾ ਪਾਉਣ ਲਈ ਇੰਟਰਨੈੱਟ ਸੇਵਾ ਬੰਦ ਕੀਤੀ ਹੈ। ਇਸ ਵਿਚ ਰੈਵੋਲੂਸ਼ਨਰੀ ਗਾਰਡਸ ਨੇ ਕਿਹਾ ਕਿ ਸੜਕਾਂ 'ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਖਤਮ ਹੋ ਚੁੱਕੇ ਹਨ। ਈਰਾਨ 'ਤੇ ਅਮਰੀਕਾ ਨੇ ਪਹਿਲਾਂ ਤੋਂ ਆਰਥਿਕ ਅਤੇ ਕੂਟਨੀਤਕ ਦਬਾਅ ਬਣਾਇਆ ਹੋਇਆ ਹੈ। ਟਰੰਪ ਦੇ ਇੰਟਰਨੈੱਟ ਸਬੰਧੀ ਟਵੀਟ ਨਾਲ ਇਹ ਦਬਾਅ ਹੋਰ ਵੱਧ ਗਿਆ ਹੈ। ਟਰੰਪ ਨੇ ਟਵੀਟ ਕੀਤਾ,''ਈਰਾਨ ਇੰਨਾ ਜ਼ਿਆਦਾ ਅਸਥਿਰ ਹੋ ਚੁੱਕਾ ਹੈ ਕਿ ਸ਼ਾਸਨ ਨੇ ਪੂਰੀ ਇੰਟਰਨੈੱਟ ਪ੍ਰਣਾਲੀ ਨੂੰ ਠੱਪ ਕਰਵਾ ਦਿੱਤਾ ਤਾਂ ਜੋ ਈਰਾਨ ਦੀ ਜਨਤਾ ਦੇਸ਼ ਵਿਚ ਜਾਰੀ ਭਿਆਨਕ ਹਿੰਸਾ ਦੇ ਬਾਰੇ ਵਿਚ ਗੱਲ ਵੀ ਨਾ ਕਰ ਪਾਵੇ।''

 

ਟਰੰਪ ਨੇ ਲਿਖਿਆ,''ਉਹ ਨਹੀਂ ਚਾਹੁੰਦੇ ਕਿ ਜਰਾ ਜਿੰਨੀ ਵੀ ਪਾਰਦਰਸ਼ਿਤਾ ਹੋਵੇ। ਉਨ੍ਹਾਂ ਨੂੰ ਇੰਝ ਲੱਗਦਾ ਹੈ ਕਿ ਦੁਨੀਆ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਈਰਾਨ ਦਾ ਸ਼ਾਸਨ ਮੌਤ ਅਤੇ ਤ੍ਰਾਸਦੀ ਨੂੰ ਅੰਜਾਮ ਦੇ ਰਿਹਾ ਹੈ।''

 

ਇੱਥੇ ਦੱਸ ਦਈਏ ਕਿ ਈਰਾਨ ਵਿਚ ਬੀਤੇ ਸ਼ੁੱਕਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ 200 ਗੁਣਾ ਵਧਾ ਦਿੱਤੀਆਂ ਗਈਆਂ ਸਨ ਜਿਸ ਦੇ ਕੁਝ ਹੀ ਘੰਟੇ ਬਾਅਦ ਪੂਰੇ ਦੇਸ਼ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਲੋਕਾਂ ਨੇ ਪੁਲਸ ਚੌਂਕੀਆਂ 'ਤੇ ਹਮਲੇ ਕੀਤੇ, ਪੈਟਰੋਲ ਪੰਪਾਂ ਨੂੰ ਅੱਗ ਲਗਾ ਦਿੱਤੀ ਅਤੇ ਦੁਕਾਨਾਂ ਵਿਚ ਲੁੱਟ-ਖੋਹ ਕੀਤੀ। ਇੰਟਰਨੈੱਟ ਦੇ ਲੱਗਭਗ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਉੱਥੋਂ ਦੇ ਹਾਲਾਤ ਦੇ ਬਾਰੇ ਵਿਚ ਜਾਣਕਾਰੀ ਮਿਲਣੀ ਬਹੁਤ ਮੁਸ਼ਕਲ ਹੋ ਗਈ ਸੀ। ਅਧਿਕਾਰੀਆਂ ਨੇ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਪਰ ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਮੌਤ ਦਾ ਅਸਲੀ ਅੰਕੜਾ 100 ਦੇ ਪਾਰ ਹੋ ਸਕਦਾ ਹੈ। 

Vandana

This news is Content Editor Vandana