ਅਮਰੀਕੀ ਕੰਪਨੀ ਬਣੀ ਕੋਰੋਨਾ ''super spreader'', 6 ਰਾਜਾਂ ''ਚ ਘੁੰਮੇ 20 ਇਨਫੈਕਟਿਡ

04/14/2020 5:47:25 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਨੇ ਤਬਾਹੀ ਮਚਾਈ ਹੋਈ ਹੈ। ਇਸ ਮਹਾਮਾਰੀ ਕਾਰਨ ਅਮਰੀਕਾ ਵਿਚ ਹੁਣ ਤੱਕ 23,640 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਇਨਫੈਕਟਿਡ ਲੋਕਾਂ ਦੀ ਗਿਣਤੀ 587,173 ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੈਸਾਚੁਸੇਟਸ ਦੀ ਇਕ ਅਮਰੀਕੀ ਕੰਪਨੀ ਨਾਲ ਦੇਸ਼ ਦੇ ਹੋਰ ਰਾਜਾਂ ਵਿਚ ਕੋਰੋਨਾਵਾਇਰਸ ਦੇ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਕੰਪਨੀ ਬਾਯੋਜੇਨ ਦੇ ਕਰਮਚਾਰੀਆਂ ਤੋਂ ਅਣਜਾਣੇ ਵਿਚ ਮੈਸਾਚੁਸੇਟਸ ਤੋਂ ਇੰਡੀਆਨਾ, ਟੇਨੇਸੀ ਅਤੇ ਨੌਰਥ ਕੈਰੋਲੀਨਾ ਰਾਜਾਂ ਵਿਚ ਕੋਰੋਨਾਵਾਇਰਸ ਫੈਲਿਆ।

ਕਈ ਅਧਿਕਾਰੀ ਸਨ ਇਨਫੈਕਟਿਡ
ਅਸਲ ਵਿਚ ਮਾਰਚ ਦੇ ਪਹਿਲੇ ਹਫਤੇ ਵਿਚ ਦਵਾਈ ਕੰਪਨੀ ਦੇ ਸੀ.ਈ.ਓ. ਮਾਈਕਲ ਵੋਟਨੋਸ ਨੇ ਕਈ ਸਾਲਾਂ ਦੀ ਮਿਹਨਤ ਦੇ ਬਾਅਦ ਅਲਜ਼ਾਈਮਰ ਦਵਾਈ ਨੂੰ ਲੈ ਕੇ ਸਫਲਤਾ ਦੀ ਗੱਲ ਕਹੀ ਸੀ। ਵੋਟਨੋਸ ਨੇ ਬੋਸਟਨ ਵਿਚ ਇਸ ਨੂੰ ਲੈਕੇ ਇਕ ਕਾਨਫਰੰਸ ਕੀਤੀ। ਇਸ ਕਾਨਫਰੰਸ ਵਿਚ ਬਾਯੋਜੇਨ ਕੰਪਨੀ ਦੇ ਕੁਝ ਸੀਨੀਅਰ ਅਧਿਕਾਰੀ ਪਹਿਲਾਂ ਤੋਂ ਹੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਸਨ ਜਿਸ ਬਾਰੇ ਉਹਨਾਂ ਨੂੰ ਖੁਦ ਅੰਦਾਜਾ ਨਹੀਂ ਸੀ। ਇਸ ਕਾਨਫਰੰਸ ਦੇ ਬਾਅਦ ਕੰਪਨੀ ਦੇ ਕਰਮਚਾਰੀ ਹਵਾਈ ਯਾਤਰਾ ਜ਼ਰੀਏ ਆਪਣੇ ਪਰਿਵਾਰ ਦੇ ਨਾਲ ਅਮਰੀਕਾ ਦੇ ਇੰਡੀਆਨਾ, ਟੇਨੇਸੀ ਅਤੇ ਨੌਰਥ ਕੈਰੋਲੀਨਾ ਜਿਹੇ ਰਾਜਾਂ ਅਤੇ ਸ਼ਹਿਰਾਂ ਵਿਚ ਗਏ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 44 ਨਵੇਂ ਮਾਮਲੇ, ਪੀ.ਐੱਮ.ਮੌਰੀਸਨ ਨੇ ਕਹੀ ਇਹ ਗੱਲ

6 ਰਾਜਾਂ 'ਚ ਫੈਲਾਇਆ ਵਾਇਰਸ
ਰਿਪੋਰਟ ਮੁਤਾਬਕ ਉਹਨਾਂ ਦੇ ਕਾਰਨ ਵਾਇਰਸ ਅਮਰੀਕਾ ਦੇ ਘੱਟੋ-ਘੱਟ 6 ਰਾਜਾਂ ਵਿਚ ਫੈਲ ਗਿਆ। ਇਸ ਵਿਚ ਕਿਹਾ ਗਿਆ ਕਿ ਸ਼ੁਰੂਆਤੀ ਸਮੇਂ ਵਿਚ ਇਸ ਨੂੰ ਲੈ ਕੇ ਲਾਪਰਵਾਹੀ ਵਰਤੀ ਗਈ ਅਤੇ ਦੇਸ਼ ਵਿਚ ਵਾਇਰਸ ਫੈਲਦਾ ਗਿਆ। ਮੈਸਾਚੁਸੇਟਸ ਦੇ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਮੁਤਾਬਕ ਇੰਡੀਆਨਾ ਵਿਚ ਕੋਰੋਨਾਵਾਇਰਸ ਦੇ ਜਿਹੜੇ ਪਹਿਲੇ 2 ਮਾਮਲੇ ਆਏ ਉਹ ਦੋਵੇਂ ਬਾਯੋਜੇਨ ਦੇ ਕਰਮਚਾਰੀਆਂ ਦੇ ਸਨ।
 

Vandana

This news is Content Editor Vandana